Follow Jassi Khangura on Twitter Facebook  Youtube
:: Q ila Raipur::
www.qilaraipur.org

Email us at :
info@qilaraipur.org
MLA Qila Raipur- Jasbir Singh Khangura
Home About the Trust Explore Area Halqa News Map-Qila Raipur Photo Gallery Links Contact Us
::::::: Press Releases/Letters (Punjabi) :::::::
 
Switch To English Version
 
27-07-2010
 

ਸਰਦਾਰ ਪ੍ਰਕਾਸ਼ ਸਿੰਘ ਬਾਦਲ
ਮੁੱਖ ਮੰਤਰੀ
ਪੰਜਾਬ

27 ਜੁਲਾਈ, 2010

ਸਤਿਕਾਰ ਯੋਗ ਬਾਦਲ ਸਾਹਿਬ,

ਵਿਸ਼ਾ : ਕਾਲੀ ਸੂਚੀ ਦਾ ਰਾਜਨੀਤੀਕਰਣ ਨਾ ਕਰੋ

ਤੁਹਾਡੀ ਸਰਕਾਰ ਵਲੋਂ ਕਾਲੀ ਸੂਚੀ ਮੁੱਦੇ ਦੇ ਚੋਣਵੋਂ ਵਤੀਰੇ ਨੇ ਮੈਨੂੰ ਕਾਫੀ ਸਦਮਾ ਪਹੁੰਚਾਇਆ ਹੈ।

ਤੁਹਾਨੂੰ ਇਸਨੂੰ ਆਉਣ ਵਾਲੀਆਂ ਐਸ.ਜੀ.ਪੀ.ਸੀ ਚੋਣਾਂ ਵਿੱਚ, ਇਕ ਰਾਜਨੀਤਿਕ ਹਥਿਆਰ ਦੇ ਰੂਪ ਵਿੱਚ ਤਾਂ ਨਹੀਂ ਕਿਤੇ ਵਰਤਣਾ ਚਾਹੁੰਦੇ।

ਮੇਰੀ ਰਾਇ ਵਿੱਚ ਤੁਹਾਨੂੰ ਇਸ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਨੂੰ ਪੱਖਪਾਤ ਰਹਿਤ ਰੱਖਣਾ ਚਾਹੀਦਾ ਹੈ।

ਤੁਸੀਂ ਅਜੇ ਵੀ ਇਸ ਗੱਲ ਦੀ ਪ੍ਰਸ਼ੰਸਾ ਨਹੀਂ ਕਰਦੇ ਕਿ ਇਸ ਮੁੱਦੇ ਦਾ ਹੱਲ ਕੁਝ ਨਾਵਾਂ ਨੂੰ ਕੱਟਣ ਅਤੇ ਕੁਝ ਹੋਰ ਨੂੰ ਅਣਦੇਖਿਆ ਕਰਨ ਨਾਲ ਨਹੀਂ ਹੋਣਾ, ਜਿਨ੍ਹਾਂ ਨਾਲ ਤੁਹਾਡੇ ਮੰਤਰੀਆਂ ਅਤੇ ਅਪਰਾਧੀ ਸਮਰਥਕਾਂ ਦੀ ਕੋਈ ਨਿਜੀ ਦੁਸ਼ਮਣੀ ਹੈ।

ਸਮਾਂ ਆ ਗਿਆ ਹੈ ਕਿ ਤੁਸੀਂ ਉਹਨਾਂ ਸਾਰੇ ਨਾਵਾਂ ਦੀ ਵੀ ਘੋਸ਼ਣਾ ਕਰੋ ਜਿਨ੍ਹਾਂ ਨੂੰ ਤੁਹਾਡੀ ਸਰਕਾਰ ਦੀਆਂ ਨੀਤੀਆਂ ਸਦਕੇ ਇਸ ਕਾਲੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਸੱਚ ਨੂੰ ਕਬੂਲਣਾ ਸਿੱਖੋ ਅਤੇ ਉਹਨਾਂ ਮੁੱਦਿਆਂ ਲਈ ਮੁਹਿੰਮ ਚਲਾਉਣੀ ਸ਼ੁਰੂ ਕਰੋ, ਜੋ ਕਾਲੀ ਸੂਚੀ ਵਿੱਚ ਗਲਤ ਤੌਰ ਤੇ ਦਰਜ ਲੋਕਾਂ ਦੇ ਹਿੱਤਾਂ ਦੀ ਰਖਵਾਲੀ ਕਰਦੀ ਹੋਵੇ ।

 
1. ਜ੍ਹਿਨਾਂ ਪ੍ਰਵਾਸੀ ਭਾਰਤੀਆਂ ਦੀ ਸੰਪੱਤੀ ਸਿਲਸਿਲੇਵਾਰ ਢੰਗ ਨਾਲ ਪੰਜਾਬ ਪੁਲਿਸ ਨੇ ਲੁੱਟੀ ਅਤੇ ਉਹਨਾਂ ਦੇ ਨਾਂ ਕਾਲੀ ਸੂਚੀ ਵਿੱਚ ਦਰਜ ਕੀਤੇ।

2. ਤੁਸੀਂ ਇਕ ਸੰਪੂਰਣ ਕਾਲੀ ਸੂਚੀ ਵਿੱਚ ਦਰਜ ਲੋਕਾਂ ਦੇ ਨਾਂ ਜਾਰੀ ਕਰੋ ਅਤੇ ਇਕ ਅਹਿਜੀ ਸਹੂਲਤ ਮੁੱਹਇਆ ਕਰਵਾਓ, ਜਿਸ ਨਾਲ ਲੋਕ ਇਹ ਜਾਣ ਸਕਣ ਕਿ ਉਹਨਾਂ ਦੇ ਨਾਲ ਕਾਲੀ ਸੂਚੀ ਵਿੱਚ ਦਰਜ ਹਨ।

3. ਇਕ ਅਜਾਦ ਪੁਨਰ ਵਿਚਾਰਕ ਅਪੀਲ ਸੁਣਨ ਦੀ ਸੱਤਾ ਨੂੰ ਅਸਰਦਾਇਕ ਢੰਗ ਨਾਲ ਕਾਇਮ ਕੀਤਾ ਜਾਵੇ ਤਾਂ ਜੋ ਕਾਲੀ ਸੂਚੀ ਵਿੱਚ ਦਰਜ ਲੋਕ ਆਪਣਾ ਪੱਖ ਰੱਖ ਸਕਣ।

4. ਇਹ ਬੜੇ ਅਫਸੋਸ ਦੀ ਗੱਲ ਹੈ ਕਿ ਤੁਹਾਡੀ ਸਰਕਾਰ ਕਾਲੀ ਸੂਚੀ ਦੇ ਮੁੱਦੇ ਨੂੰ ਇਕ ਸਪਸ਼ਟ ਰੂਪ ਵਿੱਚ ਸੁਲਝਾ ਨਹੀਂ ਪਾਈ।
 
ਹੇ ਤੁਸੀਂ ਪ੍ਰਵਾਸੀ ਭਾਰਤੀਆਂ ਨੂੰ ਸੱਚੇ ਤੌਰ ਤੇ ਕਾਲੀ ਸੂਚੀ ਮੁੱਦੇ ਵਿੱਚ ਨਿਆਂ ਦਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੇ ਉਪੱਰ ਲਿਖੇ ਸੁਝਾਵਾਂ ਨੂੰ ਗਹੁ ਨਾਲ ਵਿਚਾਰਨਾ ਚਾਹੀਦਾ ਹੈ।

ਤੁਹਾਡਾ ਵਿਸ਼ਵਾਸਪਾਤਰ
ਜੱਸੀ ਖੰਗੂੜਾ ਐਮ.ਐਲ.ਏ.
ਹਲਕਾ ਕਿਲ੍ਹਾ ਰਾਏਪੁਰ


28-06-2010
 


20-06-2010
 



6-04-2010
 

ਖੰਗੂੜਾ: ਸੰਯੁਕਤ ਅਰਬ ਅਮੀਰਾਤ ਵਿੱਚ ਜਦੋਂ 17 ਮਾਸੂਮ ਅਤੇ ਬੇਗੁਨਾਹ ਜਾਨਾਂ ਤੇ ਫੰਦਾ ਕੱਸਿਆ ਜਾ ਰਿਹਾ ਹੈ ਤਾਂ ਸੁਖਬੀਰ ਬਾਦਲ ਕਬੱਡੀ ਦਾ ਮੈਚ ਦੇਖ ਰਹੇ ਹਨ

ਸੰਯੁਕਤ ਅਰਬ ਅਮੀਰਾਤ ਵਿੱਚ 17 ਬੇਗੁਨਾਹ ਕੈਦੀਆਂ ਦੇ ਫਾਂਸੀ ਦੇ ਹੁਕਮਨਾਮੇ ਤੇ ਸੁਖਬੀਰ ਬਾਦਲ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਜੱਸੀ ਖੰਗੂੜਾ ਨੇ ਸੁਖਬੀਰ ਬਾਦਲ ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਯੂਏਈ ਸਰਕਾਰ ਦੇ ਅਪੀਲ ਦੀ ਸੁਣਵਾਈ ਕਰਨ ਦੇ ਵਾਅਦੇ ਦੇ ਬਾਵਜੂਦ ਖੰਗੂੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਅਜਿਹੀ ਲਾਹਪ੍ਰਵਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੱਸੀ ਨੇ ਸੁਖਬੀਰ ਨੂੰ ਸਲਾਹ ਦਿੱਤੀ ਕਿ ਕਬੱਡੀ ਨੂੰ ਛੱਡੇ ਅਤੇ ਇਸਨੂੰ ਕਿਸੇ ਹੋਰ ਦੇ ਹੱਥਾਂ ਵਿੱਚ ਸੌਂਪੇ ਅਤੇ ਛੇਤੀ ਤੋਂ ਛੇਤੀ ਯੂਏਈ ਰਵਾਨਾ ਹੋਵੇ।

ਖੰਗੂੜਾ ਨੇ ਕਿਹਾ, "ਸੁਖਬੀਰ ਉਨ੍ਹਾਂ 17 ਬੇਗੁਨਾਹ ਲੋਕਾਂ ਦੇ ਪਰਿਵਾਰਾਂ ਨੂੰ ਆਪਣੀ ਇਸ ਲਾਹਪ੍ਰਵਾਹੀ ਦੀ ਸਫਾਈ ਕਿਵੇਂ ਦੇਵੇਗਾ? ਮੈਨੂੰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਯਤਨ ਮਾਤਰ ਨਹੀਂ ਕੀਤਾ ਗਿਆ।"

ਖੰਗੂੜਾ ਨੇ ਇਹ ਵੀ ਕਿਹਾ "ਪੰਜਾਬ ਦੇ ਉੱਪ-ਮੁੱਖਮੰਤਰੀ ਹੋਣ ਦੇ ਨਾਤੇ ਸੁਖਬੀਰ ਬਾਦਲ ਕੋਲ ਇਸ ਮੁੱਦੇ ਤੇ ਯੂਏਈ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਚੌਖਾ ਅਧਿਕਾਰ ਹੈ। ਸੁਖਬੀਰ ਨੂੰ ਇਸ ਸਮੇਂ ਜਾਂ ਤਾਂ ਕੇਂਦਰੀ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਵਿੱਚ ਹੋਣਾ ਚਾਹੀਦਾ ਸੀ ਜਾਂ ਫੇਰ ਉਸਨੂੰ ਉਨ੍ਹਾਂ 17 ਲੋਕਾਂ ਨੂੰ ਮਿਲੇ ਫਾਂਸੀ ਦੇ ਹੁਕਮਨਾਮੇ ਦਾ ਜਾਇਜ਼ਾ ਲੈਣ ਦੀ ਮੰਗ ਕਰਦੇ ਹੋਏ ਯੂਏਈ ਵਿੱਚ ਹੋਣਾ ਚਾਹੀਦਾ ਸੀ।"

ਕਿਲਾ ਰਾਏਪੁਰ ਦੇ ਐਮਐਲਏ ਨੇ ਕਿਹਾ ਕਿ ਸੁਖਬੀਰ ਨੂੰ ਹੋਰਾਂ ਨੂੰ ਇਸਦਾ ਕਸੂਰਵਾਰ ਠਹਿਰਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਉਸਨੂੰ ਸਾਫ ਸਾਫ ਲਫਜ਼ਾਂ ਵਿੱਚ ਦੱਸਣਾ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਉਸਨੇ ਅਤੇ ਉਸਦੀ ਸਰਕਾਰ ਨੇ ਕੀ ਕੀਤਾ ਹੈ, ਕੀਤਾ ਵੀ ਹੈ ਜਾਂ ਨਹੀਂ। ਉਸਨੇ ਇਹ ਵੀ ਕਿਹਾ "ਇਹ ਉਨ੍ਹਾਂ ਦੀ ਬੇਇਜ਼ਤੀ ਹੈ ਜੋ ਮੌਤ ਦੀ ਕਤਾਰ ਵਿੱਚ ਖੜੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਹ ਬਹੁਤ ਵੱਡਾ ਸਦਮਾ ਹੈ ਕਿ ਸੁਖਬੀਰ ਉਸ ਸਮੇਂ ਉਨ੍ਹਾਂ ਦੀ ਰਿਹਾਈ ਵਾਸਤੇ ਕਦਮ ਚੁੱਕਣ ਦੀ ਬਜਾਏ ਕਬੱਡੀ ਦਾ ਮੈਚ ਦੇਖ ਰਿਹਾ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਕਿਵੇਂ ਸੁਖਬੀਰ ਇਨ੍ਹਾਂ ਬੰਦਿਆਂ ਨੂੰ ਘਰ ਲਿਆਉਣ ਦਾ ਇਰਾਦਾ ਰੱਖਦਾ ਹੈ ਮੇਰਾ ਮੰਤਵ ਉਸ ਵੱਲੋਂ ਇਹ ਸੁਣਨਾ ਨਹੀਂ ਕਿ ਉਹ ਇਸ ਜਿੰਮੇਵਾਰੀ ਤੋਂ ਆਪਣੇ ਰਿਵਾਇਤੀ ਅੰਦਾਜ਼ ਨਾਲ ਕਿਵੇਂ ਮੁਕਤ ਹੁੰਦਾ ਹੈ।

ਖੰਗੂੜਾ ਨੇ ਜੋਰ ਦੇ ਕੇ ਕਿਹਾ "ਸੁਖਬੀਰ ਅਕਸਰ ਆਪਣੇ ਪਰਿਵਾਰ ਨਾਲ ਆਪਣੇ ਪ੍ਰਾਈਵੇਟ ਜੈੱਟ ਤੇ ਗਲਫ ਦੇਸ਼ਾਂ ਵਿੱਚ ਢੇਰ ਸਾਰੀ ਖਰੀਦਦਾਰੀ ਕਰਨ ਲਈ ਜਾਂਦਾ ਰਹਿੰਦਾ ਹੈ। ਮਿਡਲ ਈਸਟ ਵਿੱਚ ਮਸ਼ਹੂਰ ਹੋਈਆਂ ਉਸਦੀਆਂ ਫਜ਼ੂਲਖਰਚੀਆਂ ਵਜੋਂ, ਜਰੂਰ ਹੀ ਉਸਦੇ ਉਸ ਇਲਾਕੇ ਵਿੱਚ ਇੰਨੇ ਕੁ ਮਜਬੂਤ ਸੰਬਧ ਬਣ ਗਏ ਹੋਣਗੇ ਕਿ ਉਹ ਇਸ ਸਮੇਂ ਉਨ੍ਹਾਂ ਪੰਜਾਬੀਆਂ ਨੂੰ ਬਚਾਉਣ ਲਈ ਉੱਥੇ ਫੋਨ ਕਰ ਸਕਦਾ ਹੈ”।

ਖੰਗੂੜਾ ਨੇ ਇਹ ਵੀ ਕਿਹਾ "ਸੁਖਬੀਰ ਨੇ ਇੱਕ ਅਜਿਹੇ ਕੇਸ ਦਾ ਹਵਾਲਾ ਦਿੱਤਾ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਇੱਕ ਰਿਹਾਈ ਮਿਸ਼ਨ ਤੇ ਕੋਰੀਆ ਆਏ ਸਨ - ਕਿਉਂ ਉਹ ਆਪ ਗੱਲਾਂ ਕਰਨੀਆਂ ਬੰਦ ਕਰਕੇ ਕੋਈ ਕੰਮ ਨਹੀਂ ਕਰਦਾ? ਉਹ ਉਸ ਸਮੇਂ ਦੁਪਹਿਰ ਤੋਂ ਪਹਿਲਾਂ ਆਪਣੇ ਨਾਲ ਇਸ ਨਾਲ ਸਬੰਧਤ ਪਰਿਵਾਰਾਂ ਨੂੰ ਲੈ ਕੇ ਆਪਣੇ ਪ੍ਰਾਈਵੇਟ ਜੈੱਟ ਵਿੱਚ ਜਾ ਸਕਦਾ ਸੀ। ਅਜਿਹਾ ਵਿਚਾਰਸ਼ੀਲ ਕਦਮ ਇਸਦਾ ਵਿਖਾਲਾ ਕਰਦਾ ਕਿ ਸੁਖਬੀਰ ਦੇ ਸੀਨੇ ਵਿੱਚ ਵੀ ਦਿਲ ਹੈ ਅਤੇ ਉਹ ਸਿਰਫ ਇੱਕ ਕਠੋਰ ਰਾਜਨੀਤਕ ਹੀ ਨਹੀਂ ਜਿਸਨੂੰ ਅਸੀਂ ਸਾਰੇ ਜਾਣਦੇ ਹਾਂ”।

ਖੰਗੂੜਾ ਨੇ ਕਿਹਾ "ਜੇ ਸੁਖਬੀਰ ਬਾਦਲ ਸਿਰਫ ਯੂਏਈ ਚਲਾ ਜਾਂਦਾ ਹੈ ਅਤੇ ਓਹੀ ਕਰਦਾ ਹੈ ਜੋ ਉਸਨੂੰ ਕਰਨਾ ਚਾਹੀਦਾ ਹੈ, ਤਾਂ ਜੋ ਘੱਟ ਤੋਂ ਘੱਟ ਅਸੀਂ ਵੀ ਉਨ੍ਹਾਂ ਜਾਨਾਂ ਨੂੰ ਬਚਾਉਣ ਲਈ ਕੀਤੇ ਗਏ ਬਾਦਲ ਕਬੀਲੇ ਅਤੇ ਪੰਜਾਬ ਸਰਕਾਰ ਦੇ ਜਤਨਾਂ ਨੂੰ ਮਹਿਸੂਸ ਕਰ ਸਕੀਏ”।

ਖੰਗੂੜਾ ਇਹ ਕਹਿੰਦੇ ਹੋਏ ਆਪਣੀ ਗੱਲ ਖਤਮ ਕਰਦਾ ਹੈ "ਮੈਨੂੰ ਸ਼ੱਕ ਹੈ ਕਿ ਸੁਖਬੀਰ ਕੋਲ ਇਹ ਨਿਮਰਤਾ ਨਹੀਂ ਕਿ ਉਹ ਆਪਣੇ ਆਪ ਨੂੰ ਉਨ੍ਹਾਂ 17 ਲੋਕਾਂ ਦੇ ਬਦਲੇ ਬਾਬਤ ਕਰੇ ਜੋ ਹੁਣ ਨਿਡਾਲ ਹੋਏ ਮੌਤ ਦੀ ਕਤਾਰ ਵਿੱਚ ਲੱਗੇ ਖੜੇ ਹਨ।

ਜੱਸੀ ਖੰਗੂੜਾ ਐਮਐਲਏ
ਹਲਕਾ ਕਿਲਾ ਰਾਏਪੁਰ
06 ਅਪ੍ਰੈਲ 2010



24-03-2010
 

ਸ. ਐਨ. ਐਸ. ਕਾਹਲੋਂ
ਮਾਨਯੋਗ ਸਪੀਕਰ
ਪੰਜਾਬ ਵਿਧਾਨ ਸਭਾ
ਚੰਡੀਗੜ੍ਹ

24 ਮਾਰਚ, 2010

ਪਿਆਰੇ ਸਪੀਕਰ ਸਾਹਿਬ

ਕੈਪਟਨ ਅਮਰਿੰਦਰ ਸਿੰਘ ਨੂੰ ਬਰਖਾਸਤ ਕਰਨ ਦੇ ਆਰਡਰ ਨੂੰ ਰੱਦ ਕਰਕੇ ਸਾਬਤ ਕਰੋ ਕਿ ਰਾਜ਼ੀਨਾਮਾ ਕਰਵਾਉਣ ਦਾ ਤੁਹਾਡਾ ਉਦਮ ਜਾਇਜ਼ ਹੈ

ਮੈਂ ਨਹੀਂ ਜਾਣਦਾ ਕਿ ਤੁਹਾਡੇ ਡਿਪਟੀ ਸਪੀਕਰ ਸਤਪਾਲ ਗੁਸਾਈਂ ਨੇ ਤੁਹਾਨੂੰ ਚਿੱਠੀ ਲਿਖ ਕੇ ਰਾਜਨੀਤੀ ਤੋਂ ਪ੍ਰੇਰਿਤ ਮਸਲਿਆਂ ਦੇ ਮੁਕੱਦਮਿਆਂ ਨੂੰ ਵਾਪਸ ਲੈਣ ਦਾ ਸੁਝਾਅ ਕਿਉਂ ਦਿੱਤਾ। ਮੈਂ ਉਸ ਚਿੱਠੀ ਦੇ ਮੰਤਵਾਂ ’ਤੇ ਨਾ ਹੀ ਪ੍ਰਸ਼ਨ ਕਰਨਾ ਚਾਹੁੰਦਾ ਹਾਂ ਨਾ ਕੋਈ ਉਸਦੇ ਮੰਤਵ ਤੇ ਕਿਆਸ ਲਾਉਣਾ ਚਾਹੁੰਦਾ ਹਾਂ।

ਉਂਝ ਤਾਂ ਸਦਨ ਕੋਲ ਕਾਰਜਕਾਰੀ ਜਾਂ ਅਦਾਲਤੀ ਪ੍ਰਕਿਰਿਆ ਵਿਚ ਨਾ ਤਾਂ ਕੋਈ ਦਖਲ ਕਰਨ ਦਾ ਅਧਿਕਾਰ ਹੈ ਨਾ ਹੀ ਉਸ ਦੇ ਕੰਮਾਂ ਕਾਜਾਂ ਨੂੰ ਜਾਂਚ ਜਾਂ ਸਮੀਖਿਆ ਕਰਨ ਦੀ ਕੋਈ ਯੋਗਤਾ ਹੈ।

ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਸ ਗੱਲ ਤੋਂ ਸਹਿਮਤ ਹੋਵੋਂਗੇ ਕਿ ਹਜੇ ਤੱਕ ਦਾ ਸਾਰਿਆਂ ਨਾਲੋਂ ਵੱਡਾ ਸਿਆਸੀ ਬਦਲਾ ਜੋ ਇਸ ਸਰਕਾਰ ਵਲੋਂ ਲਿਆ ਗਿਆ ਉਹ ਸਦਨ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਰਖਾਸਤ ਕਰਨਾ ਸੀ - ਇੱਕ ਅਜਿਹਾ ਮਸਲਾ ਜਿਸ ਨੇ ਸਦਨ ਦੀ ਪ੍ਰਤਿਸ਼ਠਾ ਨੂੰ ਹਜੇ ਤੱਕ ਸਭ ਨਾਲੋਂ ਵੱਧ ਠੇਸ ਪਹੁੰਚਾਈ ਅਤੇ ਜਿਸ ਦੀ ਪ੍ਰਧਾਨਗੀ ਤੁਸੀਂ ਆਪ ਕੀਤੀ।

ਹੁਣ ਤੁਹਾਡੇ ਕੋਲ ਇਕ ਬਹੁਤ ਵੱਡਾ ਮੌਕਾ ਹੈ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੀਤੀ ਕਾਰਵਾਈ ਦੀ ਪੁਨਰ ਸਮੀਖਿਆ ਕਰਕੇ ਲੋਕਾਂ ਸਾਹਮਣੇ ਇਹ ਸਾਬਤ ਕਰਨ ਦਾ ਕਿ ਤੁਹਾਡੇ ਡਿਪਟੀ ਸਪੀਕਰ ਵਲੋਂ ਕੀਤੀ ਪਹਿਲ ਦੀ ਕੋਸ਼ਿਸ਼ ਸੱਚੀ ਹੈ ਅਤੇ ਇਸ ਵਿਚ ਤੁਹਾਡਾ ਕੋਈ ਆਪਣਾ ਅਪ੍ਰਤੱਖ ਮੰਤਵ ਨਹੀਂ ਹੈ।

ਸੱਚ ਤਾਂ ਇਹ ਹੈ ਕਿ ਸਪੀਕਰ ਹੋਣ ਦੀ ਹੈਸੀਅਤ ਨਾਲ ਤੁਹਾਨੂੰ ਸਦਨ ਵਿਚ ਬਹੁਮਤ ਸਮਰਥਨ ਦੀ ਮੰਗ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਤੁਹਾਡੇ ਕੋਲ ਪਹਿਲਾਂ ਲਏ ਫੈਸਲੇ ਨੂੰ ਰੱਦ ਕਰਨ ਦਾ ਅਧਿਕਾਰ ਹੈ।

ਇੰਝ ਕਰਕੇ ਤੁਸੀਂ ਲੋਕਾਂ ਸਾਹਮਣੇ ਆਪਣੀ ਆਜ਼ਾਦ ਪਹਿਚਾਣ ਦਾ ਸਬੂਤ ਪੇਸ਼ ਕਰੋਂਗੇ ਅਤੇ ਬਰਖਾਸਤਗੀ ਵਾਲੇ ਮਸਲੇ ਦੇ ਮੁਕੱਦਮਿਆਂ ਨੂੰ ਰੋਕ ਕੇ ਲੋਕਾਂ ਦਾ ਅਥਾਹ ਪੈਸਾ ਬਚਾਓਗੇ।

ਮੈਂ ਮੰਨਦਾ ਹਾਂ ਕਿ ਤੁਹਾਡੇ ਵਲੋਂ ਚੁੱਕੇ ਅਜਿਹੇ ਕਦਮ ਨਾਲ ਸਿਆਸੀ ਖ਼ਤਰੇ ਜੁੜੇ ਹੋਏ ਹਨ। ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਤੁਸੀਂ ਹੌਸਲਾ ਕਰੋਗੇ ਅਤੇ ਸਦਨ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਰਖਾਸਤ ਕਰਨ ਦੇ ਘਿਨਾਉਣੇ ਫੈਸਲੇ ਨੂੰ ਰੱਦ ਕਰਨ ਦਾ ਦ੍ਰਿੜ ਨਿਸ਼ਚਾ ਕਰੋਂਗੇ।

ਜੇ ਤੁਸੀਂ ਇਹ ਮੌਕਾ ਗੁਆ ਦਿੱਤਾ ਅਤੇ ਅਦਾਲਤ ਨੇ ਆਉਣ ਵਾਲੇ ਸਮੇਂ ਵਿਚ ਬਰਖਾਸਤ ਕਰਨ ਦੇ ਇਸ ਨਿਰਣੈ ਨੂੰ ਗੈਰ ਕਾਨੂੰਨੀ ਸਾਬਤ ਕਰ ਦਿੱਤਾ ਫੇਰ ਤੁਸੀਂ ਇਸ ਖ਼ਤਰੇ ਨੂੰ ਝੱਲੋਂਗੇ ਕਿ ਤੁਸੀਂ ਅਪ੍ਰਤੱਖ ਰੂਪ ਵਿਚ ਇਕ ਗਲਤ ਫੈਸਲੇ ਦੀ ਅਣਦੇਖੀ ਕਰਦਿਆਂ ਕਿਸੇ ਖਾਸ ਪਾਰਟੀ ਦੇ ਹਿੱਤਾਂ ਦੀ ਗੱਲ ਕੀਤੀ ਅਤੇ ਤੁਹਾਡੇ ’ਤੇ ਇਹ ਕਲੰਕ ਕਾਫੀ ਦੇਰ ਲੱਗਾ ਰਹੇਗਾ।

ਜਲਦੀ ਹੀ ਕੋਈ ਉੱਚਿਤ ਕਾਰਵਾਈ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਪੀੜੀਆਂ ਯਾਦ ਕਰਦੀਆਂ ਰਹਿਣ।

ਤੁਹਾਡਾ ਵਿਸ਼ਵਾਸ ਪਾਤਰ

ਜੱਸੀ ਖੰਗੂੜਾ
ਐਮ.ਐਲ.ਏ.
ਹਲਕਾ ਕਿਲਾ ਰਾਏਪੁਰ



23-03-2010
 
ਕੇਂਦਰੀ ਪ੍ਰਵੇਸ ਕਾਲੀ ਸੂਚੀ ਦੇ ਪੁਨਰ-ਨਿਰੀਖਣ ਦੀ ਮੁਹਿੰਮ ਨੂੰ ਖਗੁੰੜਾ ਨੇ ਆਨ ਲਾਇਨ (ਇੰਟਰਨੈਟੱ) ਰਾਂਹੀ ਆਰੰਭਿਆ

ਕਿਲਾ ਰਾਏਪੁਰ ਦੇ ਵਿਧਾਇਕ ਜੱਸੀ ਖਗੁੰੜਾ ਨੇ ਅੱਜ ਵੈਬੱ ਪੇਜ ਅਤੇ ਆਨ ਲਾਇਨ ਪ੍ਰਾਰਥਨਾ ਪੱਤਰ ਰਾਂਹੀ ਪਰਵਾਸੀ ਭਾਰਤੀਆਂ ਦੀ ਪਰਵੇਸ ਕਾਲੀ ਸੂਚੀ ਦੇ ਪੁਨਰ-ਨਿਰੀਖਣ ਅਤੇ ਪੁਨਰ-ਗਠਨ ਦੇ ਕੰਮ ਨੂੰ ਆੰਰਭਣ ਦਾ ਐਲਾਨ ਕੀਤਾ। ਵਿਦੇਸੀ ਮਾਮਲੇ ਦੇ ਮੰਤਰਾਲੇ ਵੱਲੋ ਅਜਿਹੀ ਕਾਲੀ ਸੂਚੀ ਦੀ ਹੋਂਦ ਤੋਂ ਇਨਕਾਰ ਦੇ ਬਾਵਜੂਦ ਖਗੁੰੜੇ ਨੇ ਕਿਹਾ ਕਿ ''ਇਹ ਸੱਚਾਈ ਕਿ ਪਰਵਾਸੀ ਭਾਰਤੀਆਂ ਨੂੰ ਵਿਦੇਸੀ ਮਿਸਨਾਂ ਵੱਲੋ ਵੀਜੇ ਜਾਰੀ ਕੀਤੇ ਜਾਣ ਉਪਰੰਤ ਭਾਰਤ ਪੁੱਜਣ ਤੇ ਦਾਖਲਾ ਨਹੀ ਮਿਲਦਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਅਜਿਹੀ ਕਾਲੀ ਸੂਚੀ ਮੌਜੂਦ ਹੈ। ਖਗੁੰੜਾ ਨੇ ਅੱਗੇ ਕਿਹਾ ਕਿ ਵਧੇਰੇ ਲੋਕਾਂ ਲਈ ਹਿੰਦੁਸਤਾਨ ਦੀ ਸੁਰਖਿੱਆ ਸਰਬਉਚੱ ਹੈ। ਭਾਰਤ ਦੀ ਸੁਰਖਿੱਆ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਇਸ ਕਾਲੀ ਸੂਚੀ ਨੂੰ ਨਿਰੰਤਰ ਸੋਧਨਾ ਚਾਹੀਦਾ ਹੈ ਅਤੇ ਇਸ ਨੂੰ ਸੰਕਲਨ ਕਰਨ ਦੀ ਪ੍ਰਕਿਰਿਆ ਦਾ ਖੁਲਾਸਾ ਕਰਨਾ ਚਾਹੀਦਾ ਹੈ।

ਖਗੁੰੜਾ ਨੇ ਕਿਹਾ ਕਿ ਇਸ ਮੁੱਦੇ ਬਾਰੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ 02 ਮਾਰਚ ਨੂੰ ਖੱਤ ਲਿਖਿਆ ਸੀ ਅਤੇ ਹੁਣ ਉਹ ਪਰਵਾਸੀ ਭਾਰਤੀਆਂ ਅਤੇ ਉਹਨਾ ਲੋਕਾਂ ਨੂੰ ਬੇਨਤੀ ਕਰਦੇ ਹਨ ਜਿਹਨਾਂ ਦੇ ਪਰਿਵਾਰ ਵਿਦੇਸਾਂ ਵਿੱਚ ਵੱਸਦੇ ਹਨ ਕਿ ਉਹ ਇਸ ਵੈਬੱ ਪੇਜ ਤੇ ਜਾਣ ਅਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਨ ਕਿ ਕੇਂਦਰੀ ਪਰਵੇਸ ਕਾਲੀ ਸੂਚੀ ਦਾ ਪੁਨਰ-ਨਿਰੀਖੱਣ ਅਤੇ ਪੁਨਰ-ਗਠਨ ਕੀਤਾ ਜਾਵੇ।

ਖਗੁੰੜਾ ਨੇ ਜੋਰ ਦਿੰਦਿਆ ਕਿਹਾ ਕਿ ''ਸਾਨੂੰ ਇਹ ਸੁਨਿਸਚਿਤ ਕਰਨਾ ਚਾਹੀਦਾ ਹੈ ਕਿ ਪਰਵਾਸੀ ਭਾਰਤੀ ਉਹਨਾਂ ਖਿਲਾਫ ਕੀਤੇ ਛੱਲ-ਕਪਟ ਦੇ ਦਾਅਵਿਆਂ ਦੇ ਸਿਕਾਰ ਨਾ ਹੋਣ ਤਾਂ ਜੋ ਉਹਨਾਂ ਨੂੰ ਬਿਨਾ ਕਿਸੇ ਜਾਇਜa ਵਜ੍ਹਾ ਤੋਂ ਹਿੰਦੁਸਤਾਨ ਵਿਚੱ ਪਰਵੇਸ ਕਰਨ ਤੋਂ ਰੋਕ ਲਾਈ ਜਾਵੇ। ਸਾਨੂੰ ਇਹ ਮੰਨਣਾ ਪੈਂਦਾ ਹੈ ਕਿ ਛੱਲ-ਕਪਟ ਨਾਲ ਇਸ ਕਾਲੀ ਸੂਚੀ ਵਿੱਚ ਲੋਕਾਂ ਦੇ ਨਾਮ ਦਾਖਲ ਕਰਕੇ ਜਮੀਨ ਤੇ ਕਬਜਾ ਕਰਨ ਦੀਆਂ ਵਾਰਦਾਤਾਂ ਹੋਈਆਂ ਹਨ। ਸਪਸਟ ਤੋਰ ਤੇ ਇਹ ਕੋਈ ਚੰਗੇ ਆਸਾਰ ਨਹੀ ਹਨ ਅਤੇ ਇਸ ਨਾਲ ਭਾਰਤ ਦੇ ਸਬੰਧ ਪਰਵਾਸੀਆਂ ਨਾਲ ਸੁਧਰਨੇ ਮੁਸਕਿਲ ਹਨ''।

ਆਨ ਲਾਇਨ http://www.ipetitions.com/petition/nrientryblacklistreform/ ਇੱਕ ਪ੍ਰਾਰਥਨਾ ਪੱਤਰ ਦੀ ਸੁਰੂਆਤ ਕੀਤੀ ਗਈ ਹੈ ਅਤੇ ਖਗੁੰੜਾ ਨੂੰ ਇਸ ਗੱਲ ਦੀ ਉਮੀਦ ਹੈ ਕਿ ਲੋਕ ਇਸ ਨੂੰ ਆਪਣੀ ਫੇਸਬੁੱਕ, ਟਵਿਟਰ ਅਤੇ ਬਾਕੀ ਸਮਾਜਿਕ ਸਾਈਟਸ ਨਾਲ ਜੋੜਣਗੇ। ਉਹਨਾਂ ਨੇ ਅੱਗੇ ਕਿਹਾ ''ਮੈਨੂੰ ਪੁਰੀ ਉਮੀਦ ਹੈ ਕਿ ਅਸੀਂ ਯਕੀਨੀ ਤੌਰ ਤੇ ਇਸ ਮਸਲੇ ਦਾ ਇੱਕ ਠੋਸ ਪੁਨਰ-ਨਿਰੀਖੱਣ ਕਰਵਾ ਕੇ ਇਹ ਦੱਸ ਸਕਾਂਗੇ ਕਿ ਲੋਕਾਂ ਲਈ ਇਹ ਕਿਨਾਂਹ ਅਹਿਮ ਹੈ''।

ਖਗੁੰੜਾ ਨੇ ਵਿਸੇਸ ਤੌਰ ਤੇ ਮੰਗ ਕਰਦਿਆਂ ਕਿਹਾ ਕਿ ਉਹਨਾਂ ਕਾਰਣਾਂ ਦਾ ਖੁਲਾਸਾ ਕੀਤਾ ਜਾਵੇ ਜਿਸ ਕਾਰਨ ਲੋਕਾਂ ਦੇ ਨਾਂ ਇਸ ਕਾਲੀ ਸੂਚੀ ਵਿੱਚ ਦਰਜ ਕੀਤੇ ਗਏ ਹਨ। ਉਸਨੇ ਕਿਹਾ ''ਪ੍ਰਭਾਵਿਤ ਵਿਕਅਤੀ ਲਈ ਉਹਨਾਂ ਕਾਰਣਾਂ ਨੂੰ ਜਾਨਣਾਂ ਜਰੂਰੀ ਹੈ ਜਿਹਨਾਂ ਕਰਕੇ ਉਹਨਾਂ ਦੇ ਨਾਂ ਕਾਲੀ ਸੂਚੀ ਵਿੱਚ ਦਰਜ ਕੀਤੇ ਗਏ ਹਨ ਅਤੇ ਹਿੰਦੁਸਤਾਨ ਆਉਣ ਤੇ ਉਹਨਾਂ ਨੂੰ ਪਰਵੇਸ ਹੋਣ ਦੀ ਇਜਾਜਤ ਨਹੀ ਦਿੱਤੀ ਜਾਂਦੀ। ਆਪਣੇ ਪਰਵੇਸ ਦੀ ਰੋਕ ਦੇ ਫੈਸਲੇ ਦੇ ਖਿਲਾਫ ਇਹਨਾਂ ਨੂੰ ਅਪੀਲ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਮੈਂ ਇਸ ਗੱਲ ਵਿੱਚ ਪੁਰਾ ਯਕੀਨ ਰਖੱਦਾ ਹਾਂ ਕਿ ਇੱਕ ਸਹੀ ਅਪੀਲ ਪ੍ਰਕਿਰਿਆ ਹੀ ਇਸ ਦਾ ਸਹੀ ਰਾਹ ਹੈ ਅਤੇ ਇੰਝ ਕਰਨ ਨਾਲ ਹੀ ਅਸੀਂ ਵਿਦੇਸੀ ਮੁਲਕਾਂ ਵਾਂਗ ਨਿਆਂ ਕਰ ਸਕਾਂਗੇ।

ਆਨ ਲਾਇਨ ਪ੍ਰਾਰਥਨਾ ਪੱਤਰ ਲਈ ਇਸ ਸਾਈਟ ਨੂੰ ਦੇਖੋ
http://www.ipetitions.com/petition/nrientryblacklistreform/


ਕੇਂਦਰੀ ਪਰਵੇਸ ਕਾਲੀ ਸੂਚੀ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਇਸ ਖਬਰ ਦੇ ਪ੍ਰਸਾਰ ਲਈ ਇਸ ਸਾਈਟ ਨੂੰ ਦੇਖੋ
http://qilaraipur.org/nri_entry_blacklist.aspx





02-03-2010


ਮਾਣਯੋਗ ਡਾ. ਮਨਮੋਹਣ ਸਿੰਘ ਜੀ
ਪ੍ਰਧਾਨ ਮੰਤਰੀ ਭਾਰਤ
ਨਵੀਂ ਦਿੱਲੀ

2 ਮਾਰਚ, 2010

ਸਤਿਕਾਰਯੋਗ ਪ੍ਰਧਾਨ ਮੰਤਰੀ ਜੀ

ਕੇਂਦਰੀ ਪ੍ਰਵੇਸ਼ ਕਾਲੀ ਸੂਚੀ : ਸੁਨਿਸ਼ਚਿਤ ਕਰੋ ਕਿ ਮੂਲ ਮਨੁੱਖੀ ਅਧਿਕਾਰਾਂ ਨਾਲ ਨਾਂ ਤਾਂ ਕੋਈ ਅਨਿਆਂ ਹੋਵੇ ਅਤੇ ਨਾਂ ਹੀ ਇਨ੍ਹਾਂ ਦੀ ਉਲੰਘਣਾ ਕੀਤੀ ਜਾਵੇ।

ਇਹ ਤਾਜ਼ੇ ਬਿਆਨ ਕਿ ਸਿੱਖ ਮੂਲਵਾਦੀ ਸ਼ਾਇਦ ਭਾਰਤ ਅਤੇ ਵਿਦੇਸ਼ਾਂ ਵਿਚ ਫੇਰ ਜਥੇਬੱਧ ਹੋ ਰਹੇ ਹਨ, ਭਾਵੇਂ ਘੱਟ ਗਿਣਤੀ ਵਿਚ ਹੀ ਸਹੀ, ਸਾਡੇ ਸਾਰਿਆਂ ਲਈ ਚਿੰਤਾ ਦਾ ਕਾਰਨ ਹੈ। ਪੰਜਾਬ ਅਤੇ ਭਾਰਤ 1980-1990 ਦੇ ਹਨੇਰੇ ਦਿਨਾਂ ਵਿਚ ਵਾਪਸ ਨਹੀਂ ਮੁੜ ਸਕਦਾ।

ਇਸ ਨਾਜ਼ੁਕ ਸਥਿਤੀ ਵਿਚ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਕੇਂਦਰ ਵਲੋਂ ਕੀਤੀ ਕਾਰਵਾਈ ਕਿਸੇ ਵੀ ਪੱਖੋਂ ਸਿੱਖਾਂ ਨਾਲ ਅਨਿਆਂ ਨਾ ਕਰੇ ਅਤੇ ਉਨ੍ਹਾਂ ਨੂੰ ਕੋਈ ਅਜਿਹਾ ਰਾਜਨੈਤਿਕ ਅਸਲਾ ਨਾ ਦੇਵੇ ਜਿਸ ਦੀ ਉਨ੍ਹਾਂ ਕੋਲ ਪਿਛਲੇ ਦੋ ਦਹਾਕਿਆਂ ਤੋਂ ਲੋੜ ਸੀ।

ਅਮਰੀਕਾ, ਕਨੇਡਾ ਅਤੇ ਇੰਗਲੈਂਡ ਦੇ ਦੌਰੇ ਤੋਂ ਪਰਤਦਿਆਂ ਮੈਨੂੰ ਇਸ ਵਿਸ਼ੇ ’ਤੇ ਬਹੁਤ ਸ਼ਿਕਾਇਤਾਂ ਮਿਲੀਆਂ ਹਨ। ਲੋਕਾਂ ਦੀ ਇਸ ਵਿਸ਼ੇ ਤੇ ਨਰਾਜ਼ਗੀ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਵਿਸ਼ਿਆਂ ਨੂੰ ਸੰਬੋਧਿਤ ਕੀਤਾ ਜਾਵੇ ਤਾਂ ਜੋ ਵਿਦੇਸ਼ਾਂ ਵਿਚ ਵਸੇ ਉਨ੍ਹਾਂ ਲੋਕਾਂ ਨੂੰ ਕੋਈ ਮੌਕਾ ਹੀ ਨਾ ਮਿਲੇ ਜੋ ਪੰਜਾਬ ਵਿਚ ਫਸਾਦ ਫੈਲਾਉਣਾ ਚਾਹੁੰਦੇ ਹਨ।

ਲੋੜ ਹੈ ਕਾਲੀ ਸੂਚੀ ਦੀ ਸੰਪੂਰਨ ਵਿਹਾਰਕ ਸਮੀਖਿਆ ਕਰਨ ਦੀ। ਇਸ ਸੂਚੀ ਵਿਚ ਨਾ ਸਿਰਫ਼ ਸਿੱਖਾਂ ਨੂੰ ਅਸੰਗਤ ਤੌਰ ’ਤੇ ਦਰਜ ਕੀਤਾ ਗਿਆ ਹੈ ਸਗੋਂ ਕਈਆਂ ਦੇ ਨਾਮ ਪਿਛਲੇ ਉਨ੍ਹਾਂ ਸਾਲਾਂ ਤੋਂ ਦਰਜ ਕੀਤੇ ਜਾ ਰਹੇ ਹਨ ਜਿਸ ਸਮੇਂ ਭਾਰਤ ਅਤੇ ਵਿਦੇਸ਼ਾਂ ਵਿਚ ਹਾਲਾਤ ਕਾਫ਼ੀ ਬਦਲੇ ਹਨ। ਝੂਠੇ ਇਲਜ਼ਾਮਾਂ ਤੇ ਅਧਾਰਿਤ ਕਈ ਸਿੱਖਾਂ ਦੇ ਨਾਮ ਇਸ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ।

ਇਸ ਕਾਲੀ ਸੂਚੀ ਵਿਚ ਨਾਮ ਦਰਜ ਕਰਨ ਦਾ ਜੋ ਜੋਖ਼ਮ ਜੋ ਸੁਰੂ ਵਿਚ ਸੀ ਉਹ ਇਨ੍ਹਾਂ ਸਾਲਾਂ ਵਿਚ ਕਾਫ਼ੀ ਬਦਲ ਗਿਆ ਹੋਵੇਗਾ ਅਤੇ ਇਸ ਸੂਚੀ ਵਿਚ ਦਰਜ ਕੀਤੇ ਗਏ ਹਰ ਸਿੱਖ ਦੇ ਨਾਮ ਦੇ ਜੋਖ਼ਮ ਦਾ ਨਵੇਂ ਸਿਰਿਉਂ ਮੁਲਾਂਕਣ ਕੀਤਾ ਜਾਵੇ।

ਮੂਲ ਰੂਪ ਵਿਚ ਇਹ ਬੜੀ ਬੇਇਨਸਾਫ਼ੀ ਹੈ ਕਿ ਇਸ ਕਾਲੀ ਸੂਚੀ ਵਿਚ ਦਰਜ ਲੋਕਾਂ ਨੂੰ ਨਾ ਉਨ੍ਹਾਂ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜਿਨ੍ਹਾਂ ਕਾਰਨ ਉਨ੍ਹਾਂ ਦੇ ਨਾਮ ਇਸ ਵਿਚ ਦਰਜ ਕੀਤੇ ਗਏ ਹਨ ਅਤੇ ਨਾ ਹੀ ਉਨ੍ਹਾਂ ਨੂੰ ਆਪਣੀ ਕੋਈ ਦਲੀਲ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਲੋੜ ਹੈ ਇਸ ਸਭ ਨੂੰ ਬਦਲਣ ਦੀ। ਬੇਨਤੀ ਹੈ ਕਿ ਸ਼ੁਰੂ ਵਿਚ ਹੇਠ ਲਿਖੀਆਂ ਚੀਜ਼ਾਂ ਤੇ ਧਿਆਨ ਦਿੱਤਾ ਜਾਵੇ :

 

1. ਕਾਲੀ ਸੂਚੀ ਨੂੰ “ਜਾਣਕਾਰੀ ਦਾ ਅਧਿਕਾਰ ਅਧਿਨਿਯਮ” ਹੇਠ ਪ੍ਰਭਾਵਿਤ ਲੋਕਾਂ ਨੂੰ ਪ੍ਰਾਪਤ ਕਰਵਾਇਆ ਜਾਵੇ। ਜੇਕਰ ਸੰਪੂਰਨ ਤੌਰ ’ਤੇ ਨਹੀਂ ਤਾਂ ਘੱਟੋ ਘੱਟ ਉਸ ਹੱਦ ਤੱਕ ਜਿਸ ਹੱਦ ਤੱਕ ਉਹ ਆਪਣੇ ਨਾਮ ਦੇ ਇਸ ਕਾਲੀ ਸੂਚੀ ਵਿਚ ਸ਼ਾਮਲ ਹੋਣ ਦਿਆਂ ਕਾਰਨਾਂ ਦਾ ਸਪੱਸ਼ਟੀਕਰਨ ਮੰਗ ਸਕਣ। ਇਸ ਨਾਲ ਉਨ੍ਹਾਂ ਲੋਕਾਂ ਨਾਲ ਹੋਈ ਨਾਇਨਸਾਫ਼ੀ ਤੇ ਰੋਕ ਲਗ ਸਕੇਗੀ ਜਿਨ੍ਹਾਂ ਨੂੰ ਵਿਦੇਸ਼ੀ ਮਿਸ਼ਨਾਂ ਵਲੋਂ ਜਾਰੀ ਕੀਤੀ ਰਾਹਦਾਰੀ ਦੇ ਬਾਵਜੂਦ ਵੀ ਭਾਰਤ ਪੁੱਜਣ ਤੇ ਪਰਵੇਸ਼ ਦੀ ਮਨਾਹੀ ਹੋ ਜਾਂਦੀ ਹੈ।

2. ਜਿਨ੍ਹਾਂ ਲੋਕਾਂ ਨੂੰ ਸਾਡੇ ਵਿਦੇਸ਼ੀ ਮਿਸ਼ਨਾਂ ਵਲੋਂ ਰਾਹਦਾਰੀ ਮਿਲ ਜਾਂਦੀ ਹੈ ਪਰ ਭਾਰਤ ਪੁੱਜਣ ਤੇ ਪ੍ਰਵੇਸ਼ ਦੀ ਇਜਾਜ਼ਤ ਨਹੀਂ ਮਿਲਦੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਉਸ ਅਕੁਸ਼ਲਤਾ ਅਤੇ ਅਯੋਗਤਾ ਦੇ ਜ਼ਿੰਮੇਵਾਰ ਨਹੀਂ ਹੁੰਦੇ ਜੋ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਵਿਚ ਪ੍ਰਭਾਵੀ ਸੰਚਾਰ ਵਿਚ ਰੁਕਾਵਟ ਬਣਦੀ ਹੈ।

3. ਜਿਨ੍ਹਾਂ ਦਾ ਨਾਮ ਇਸ ਕਾਲੀ ਸੂਚੀ ਵਿਚ ਦਰਜ ਹੈ ਉਨ੍ਹਾਂ ਨੂੰ ਇਸ ਸੂਚੀ ਵਿਚ ਦਰਜ ਕੀਤੇ ਜਾਣਦਾ ਮੁੱਖ ਕਾਰਣ ਦਸਿਆ ਜਾਵੇ। ਵਿਸ਼ਿਸ਼ਟਤਾਵਾਂ ਬੇਸ਼ੱਕ ਨਾ ਦੱਸੀਆਂ ਜਾਣ ਪਰ ਘੱਟੋ ਘੱਟ ਉਹ ਵਰਗ ਜ਼ਰੂਰ ਦਸਿਆ ਜਾਵੇ ਜਿਸ ਹੇਠ ਉਨ੍ਹਾਂ ਤੇ ਅਪਰਾਧੀ ਹੋਣ ਦਾ ਇਲਜ਼ਾਮ ਲਾਇਆ ਗਿਆ ਹੈ।

4. ਇਕ ਪੁਨਰਵਿਚਾਰਕ ਅਧਿਕਾਰੀ ਨੂੰ ਅਪੀਲ ਕਰਨ ਦੀ ਪ੍ਰਕਿਰਿਆ ਅਰੰਭ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਨਾਲ ਨਿਰਪੱਖ ਸਲੂਕ ਹੋਵੇ। ਅਪੀਲ ਕਰਨ ਦਾ ਅਧਿਕਾਰ ਇਕ ਮੂਲ ਮਾਨਵ ਅਧਿਕਾਰ ਹੈ ਜਿਸ ਤੋਂ ਕਿਸੇ ਭਾਰਤੀ ਮੂਲ ਦੇ ਵਿਅਕਤੀ ਨੂੰ ਮਹਿਰੂਮ ਨਾ ਕੀਤਾ ਜਾਵੇ। ਅੰਤਰ-ਵਿਭਾਗੀ ਅਪੀਲਾਂ ਸ਼ਾਇਦ ਹੀ ਇਨਸਾਫ਼ ਕਰਦੀਆਂ ਹਨ ਪਰ ਇਕ ਨਿਆਸੰਗਤ ਪ੍ਰਕਿਰਿਆ ਕਿਸੇ ਆਜ਼ਾਦ ਪੂਰਨਵਿਚਾਰਕ ਅਧਿਕਾਰੀ ਵੱਲੋਂ ਉਨ੍ਹਾਂ ਸਾਰੀਆਂ ਬੇਇਨਸਾਫ਼ੀਆਂ ਨੂੰ ਦੂਰ ਕਰ ਦੇਵੇਗੀ ਜੋ ਅੱਜਕੱਲ੍ਹ ਦੇਖਣ ਵਿਚ ਆਉਾਂਦੀਆਂÔਨ।

5. ਅਜਿਹੇ ਵਿਧੀ-ਨਿਰਮਾਣ ਨੂੰ ਸਮਰਥ ਕੀਤਾ ਜਾਵੇ ਜੋ ਅੰਤਮ ਅਪੀਲ ਨੂੰ ਨਿਰਧਾਰਿਤ ਕਰਨ ਦਾ ਹੱਕ ਕਚਿਹਰੀਆਂ ਨੂੰ ਦੇਵੇ। ਬੇਸ਼ਕ ਗ੍ਰਹਿ ਗ੍ਰਹਿ ਮੰਤਰਾਲੇ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਰਮਚਾਰੀ ਅਤੇ ਗੁਪਤਚਰ ਏਜੰਸੀਆਂ ਕੁਸ਼ਲਤਾ ਨਾਲ ਕੰਮ ਕਰਦੀਆਂ ਹਨ ਪਰ ਉਨ੍ਹਾਂ ਵੱਲੋਂ ਹਮੇਸ਼ਾ ਆਮ ਮਨੁੱਖੀ ਗਲਤੀਆਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਸੋਚ ਰੱਖਣੀ ਵੀ ਗ਼ਲਤ ਨਹੀਂ ਹੋਵੇਗੀ ਕਿ ਬਾਰਤ ਵਿਚ ਸਵਾਰਥੀ ਪੜ੍ਹੇ ਕਿਸੇ ਵਿਸ਼ੇ ਦੇ ਪੱਖ ਜਾਂ ਵਿਪੱਖ ਵਿਚ ਅਜਿਹੀਆਂ ਕਰਮਚਾਰੀਆਂ ਨੂੰ ਸ਼ਾਮਲ ਕਰਵਾਉਣ ਦਾ ਯਤਨ ਕਰਨ। ਖ਼ਾਸ ਤੌਰ ’ਤੇ ਪੰਜਾਬ ਪੁਲਿਸ ਫੈਸਲਾ ਕਰਨ ਵਾਲੇ ਅਫ਼ਸਰਾਂ ਤੋਂ ਕੁੱਝ ਅਜਿਹੇ ਲੋਕਾਂ ਦੇ ਨਾਮ ਇਸ ਕਾਲੀ ਸੂਚੀ ਵਿਚ ਪਵਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦੀ ਜਾਇਦਾਦ ਨੂੰ ਉਹ ਨਾਜਾਇਜ਼ ਜ਼ਬਤ ਕਰਨਾ ਚਾਹੁੰਦੀ ਹੈ।

6. ਬਹੁਤ ਸਾਰੇ ਸਿੱਖ ਪਰਵਾਸੀ ਜੋ ਇਸ ਕਾਲੀ ਸੂਚੀ ਦਾ ਹਿੱਸਾ ਹਨ ਉਹ ਪੁਲਿਸ ਅਗਵਾਈ ਹੇਠ ਚਲ ਰਹੇ ਪੰਜਾਬ ਜ਼ਮੀਨ ਜਬਤ ਗ੍ਰੋਹ ਦੇ ਸ਼ਿਕਾਰ ਹਨ। ਝੂਠੇ ਸਬੂਤ ਪੇਸ਼ ਕਰਕੇ, ਝੂਠੇ ਬਿਆਨ ਲਿਖ ਕੇ ਅਤੇ ਝੂਠੀਆਂ ਐਫ.ਆਈ.ਆਰ. ਦਰਜ ਕਰਕੇ ਪੰਜਾਬ ਪੁਲਿਸ ਨੇ ਇਨ੍ਹਾਂ ਦੇ ਨਾਮ ਉਸ ਕਾਲੀ ਸੂਚੀ ਵਿਚ ਪਾ ਦਿੱਤੇ ਹਨ ਤਾਂ ਜੋ ਕਰੋੜਾਂ ਦੀ ਇਨ੍ਹਾਂ ਪਰਵਾਸੀ ਭਾਰਤੀਆਂ ਦੀ ਪੇਂਡੂ ਅਤੇ ਸ਼ਹਿਰੀ ਜ਼ਮੀਨ ਤੇ ਕਬਜ਼ਾ ਕੀਤਾ ਜਾ ਸਕੇ।

7. ਵਿਦੇਸ਼ਾਂ ਵਿਚ ਵਸੇ ਉਨ੍ਹਾਂ ਸਿੱਖਾਂ ਨੂੰ ਅਜਿਹਾ ਹਲਫ਼ਨਾਮਾ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਵਿਚ ਉਹ ਆਪਣੇ ਵੱਲੋਂ ਪਹਿਲਾਂ ਪ੍ਰਗਟਾਏ ਅਲਹਿਦਗੀ ਪਸੰਦ ਵਿਚਾਰਾਂ ਨੂੰ ਅਸਵਿਕਾਰ ਕਰਨ ਅਤੇ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਚੁੱਕਣ। ਜੇ ਇਹ ਮੁਲਕ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕਾਂ ਨੂੰ ਭਾਰਤ ਦੇ ਸੰਵਿਦਾਨ ਦੀ ਸੰਸਦ ਤੋਂ ਬਾਹਰ ਬੇਇੱਜ਼ਤ ਕਰਨ ਉਪਰੰਤ ਉੱਚੇ ਅਹੁਦਿਆਂ ਤੇ ਬਿਰਾਜਮਾਨ ਕਰ ਸਕਦਾ ਹੈ ਤਾਂ ਸਾਨੂੰ ਉਨ੍ਹਾਂ ਸਾਰੇ ਲੋਕਾਂ ਨੂੰ ਭਾਰਤ ਵਿਚ ਆਉਣ ਤੋਂ ਮਨ੍ਹਾਂ ਨਹੀਂ ਕਰਨਾ ਚਾਹੀਦਾ ਜੋ ਅਪਣੀ ਪਹਿਲਾਂ ਵਾਲੀ ਅਲਹਿਦਗੀ ਪਸੰਦ ਸੋਚ ਤਿਆਗਣ ਲਈ ਤਿਆਰ ਹਨ।

8. ਇਸ ਕਾਲੀ ਸੂਚੀ ਵਿਚ ਬਹੁਤ ਸਾਰੇ ਮੀਡੀਆ ਨਾਲ ਜੁੜੇ ਉਨ੍ਹਾਂ ਪਰਵਾਸੀ ਸਿੱਖਾਂ ਦੇ ਨਾਮ ਦਰਜ ਹਨ ਜਿਨ੍ਹਾਂ ਤੇ ਅਲਹਿਦਗੀ ਪਸੰਦ ਬਿਆਨ ਦੇਣ ਦਾ ਆਰੋਪ ਲੱਗਿਆ ਹੈ। 1980-1990 ਵਿਚ ਬਹੁਤ ਸਾਰੇ ਲੋਕ ਇਹ ਦਾਵਾ ਪੇਸ਼ ਕਰਕੇ ਕਿ ਉਹ ਪੁਲਿਸ ਦੀ ਜਬਰ ਦੇ ਸ਼ਿਕਾਰ ਸਨ ਵਿਦੇਸ਼ਾਂ ਵਿਚ ਉਡਾਰੀ ਮਾਰ ਗਏ ਸਨ ਜਦਕਿ ਅਸਲ ਵਿਚ ਉਹ ਆਰਥਕ ਪਰਵਾਸੀ ਸਨ। ਕੇਵਲ ਉਨ੍ਹਾਂ ਦੀਆਂ ਹੀ ਸ਼ਿਕਾਇਤਾਂ ਜਾਇਜ਼ ਹਨ ਜੋ ਹਕੀਕਤ ਵਿਚ ਪੁਲਿਸ ਦੇ ਜ਼ੁਲਮ ਦੇ ਸ਼ਿਕਾਰ ਸਨ। ਪਰਵਾਸੀ ਮੀਡੀਆ ਕੋਲ ਉਨ੍ਹਾਂ ਦੀ ਚਿੰਤਾ ਉਜਾਗਰ ਕਰਨ ਤੋਂ ਇਲਾਵਾ ਕੋਈ ਦੂਜਾ ਵਿਕਲਪ ਨਹੀਂ ਸੀ। ਵਕਤ ਕਾਫ਼ੀ ਵੱਡਾ ਚਿਕਿਤਸਕ ਹੈ। ਸੋਚ ਵਿਚ ਬਦਲਾਵ ਆਇਆ ਹੈ। ਇਸ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਰਵਾਸੀ ਪੰਜਾਬੀ ਮੀਡੀਆ ਨੂੰ ਆਪਣੇ ਤੋਂ ਹੋਰ ਦੂਰ ਨਾ ਕੀਤਾ ਜਾਵੇ।

 

ਕਾਲੀ ਸੂਚੀ ਵਿਚ ਦਰਜ ਸਿੱਖ ਤਿੰਨ ਸੂਚੀਆਂ ਵਿਚ ਵੰਡੇ ਜਾ ਸਕਦੇ ਹਨ :

(ੳ) ਉਹ ਜੋ ਅੱਜ ਵਿਦੇਸ਼ਾਂ ਵਿਚ ਪ੍ਰਬੰਧਕੀ ਗਤੀਵਿਧੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨਾਲ ਦੇਸ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਭਾਰਤ ਤੋਂ ਬਾਹਰ ਹੀ ਰੱਖਿਆ ਜਾਵੇ।

(ਅ) ਉਹ ਜਿਨ੍ਹਾਂ ਨੂੰ ਜਬਰਨ ਖਾੜਕੂ ਕਾਰਵਾਈਆਂ ਕਰਨ ਲਈ ਜਾਂ ਕਥਨ ਦੇਣ ਲਈ ਵਿਵਸ਼ ਕੀਤਾ ਗਿਆ ਪਰ ਹੁਣ ਉਹ ਆਪਣੀ ਗ਼ਲਤੀ ਤੋਂ ਸ਼ਰਮਿੰਦਾ ਹਨ ਅਤੇ ਉਹਨਾਂ ਨੇ ਆਪਣਾ ਅਲਹਿਦਗੀ ਪਸੰਦ ਰੁਝਾਨ ਤਿਆਗ ਦਿੱਤਾ ਹੈ। ਉਹਨਾਂ ਨੂੰ ਦੂਜਾ ਮੌਕਾ ਦੇਣ ਲਈ ਸਾਨੂੰ ਤਿਆਰ ਹੋ ਜਾਣਾ ਚਾਹੀਦਾ ਹੈ।

(ੲ) ਜੋ ਸਿੱਧੇ ਜਾਂ ਅਸਿੱਧੇ ਤੌਰ ਤੇ ਕਦੇ ਵੀ ਅਲਹਿਦਗੀ ਪਸੰਦ ਰਵੱਈਏ ਦੇ ਹਾਮੀ ਨਹੀਂ ਸਨ ਅਤੇ ਜਿਨ੍ਹਾਂ ਨੇ ਕਦੇ ਖਾੜਕੂਵਾਦ ਨਾਲ ਕੋਈ ਸਾਂਝ ਨਹੀਂ ਪਾਈ ਫੇਰ ਵੀ ਈਰਖਾਲੂ ਗੁਆਂਢੀਆਂ ਦੇ ਝੂਠੇ ਬਿਆਨਾਂ ਕਰਕੇ ਵਿਦੇਸ਼ੀ ਮਿਸ਼ਨਾਂ ਵਿਚ ਕੰਮ ਕਰ ਰਹੇ ਘੱਟ ਸੂਝਵਾਨ ਅਫ਼ਸਰਾਂ ਵਲੋਂ ਸ਼ਿਕਾਰ ਹੋ ਕੇ ਕਾਲੀ ਸੂਚੀ ਦਾ ਹਿੱਸਾ ਬਣ ਗਏ। ਉਨ੍ਹਾਂ ਨਾਲ ਇਹ ਨਾਇਨਸਾਫ਼ੀ ਦੂਰ ਹੋਣੀ ਚਾਹੀਦੀ ਹੈ।

ਅਸੀਂ ਸ਼ਾਂਤੀ ਅਤੇ ਸੁਰੱਖਿਆ ਨੂੰ ਭਾਰਤ ਦੇ ਕਿਸੇ ਵੀ ਕੋਨੇ ’ਚ ਪੱਖਪਾਤ ਦਾ ਸ਼ਿਕਾਰ ਨਹੀਂ ਹੋਣ ਦੇ ਸਕਦੇ। ਸਿੱਖ ਖਾੜਕੂ ਗਤੀਵਿਧੀਆਂ ਦਾ ਵਧਣਾ ਅਤੇ ਪੰਜਾਬ ਵਿਚ ਗੋਲੇ ਬਰੂਦ ਦੇ ਅਕਸਰ ਫੜੇ ਜਾਣ ਦੀਆਂ ਖ਼ਬਰਾਂ ਕਾਰਨ ਅਸੀਂ ਹੁਣ ਮਾਸੂਮ ਵਿਦੇਸ਼ੀ ਸਿੱਖਾਂ ਨੂੰ ਆਪਣੇ ਆਪ ਤੋਂ ਦੂਰ ਰੱਕਣ ਦਾ ਜੋਖ਼ਮ ਨਹੀਂ ਉਠਾ ਸਕਦੇ।

ਸਾਰੀ ਉਮਰ ਵਿਦੇਸ਼ਾਂ ਵਿਚ ਰਹਿਣ ਸਦਕਾ ਮੈਨੂੰ ਪਰਵਾਸੀ ਸਿੱਖਾਂ ਦੀਆਂ ਭਾਵਨਾਵਾਂ ਦੀ ਬਿਹਤਰ ਜਾਣਕਾਰੀ ਹੈ ਨਾ ਕਿ ਇਥੇ ਦੀ ਉਸ ਲਾਲ ਫੀਤਾਸ਼ਾਹੀ ਦੀ ਜੋ ਕਾਲੀ ਸੂਚੀ ਦੀ ਰਚਨਾ ਅਤੇ ਸੰਪਾਦਨ ਕਰਦੀ ਹੈ। ਪਰਵਾਸੀ ਅਲਹਿਦਗੀ ਪਸੰਦ ਪਰਵਰਤੀਆਂ 1990 ਦੇ ਮੁਕਾਬਲੇ ਕਿਤੇ ਘੱਟ ਗਈਆਂ ਹਨ। ਇਸ ਮੌਕੇ ਤੇ ਪਰਵਾਸੀ ਸਿੱਖਾਂ ਦੀਆਂ ਜਾਇਜ਼ ਸ਼ਿਕਾਇਤਾਂ ਨੂੰ ਸੰਬੋਧਿਤ ਕਰਕੇ ਇਹ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਅਲਹਿਦਗੀ ਪਸੰਦ ਵਿਚਾਰਧਾਰਾ ਦੁਬਾਰਾ ਉਠ ਨਾ ਸਕੇ।

ਕਾਲੀ ਸੂਚੀ ਵਿਚ ਬਹੁਤ ਅਨਿਆਂ ਹੋਇਆ ਹੈ। ਇਸ ਕਾਲੀ ਸੂਚੀ ਦੀ ਅਤੇ ਇਸ ਨਾਲ ਜੁੜੇ ਕਨੂੰਨ ਅਤੇ ਨੀਤੀਆਂ ਦੀ ਸਮੀਖਿਆ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਤੁਹਾਡਾ ਵਿਸ਼ਵਾਸ ਪਾਤਰ

ਜੱਸੀ ਖੰਗੂੜਾ
ਵਿਧਾਇਕ ਹਲਕਾ ਕਿਲ੍ਹਾ ਰਾਏਪੁਰ (ਪੰਜਾਬ)



28-2-2010


20-1-2010


8-1-2010


8-1-2010


6-12-2009


2-12-2009


2-12-2009




29-11-2009




25-11-2009




25-11-2009




20-11-2009




28-10-2009




03-08-2009




29-07-2009




29-07-2009




24-07-2009


17-07-2009


17-07-2009
14-07-2009


04-07-2009


03-07-2009




 



25-06-2009



 

 

9-06-2009



 



16-05-2009



 


7-05-2009



 


15-04-2009



15-04-2009




3-03-2009

 


 
3-03-2009

 


2-03-2009

 


25-02-2009

 


12-02-2009

 


3-02-2009


27-01-2009


25-01-2009



06-01-2009


03-01-2009


23-12-08

 

07-11-08

 

 

 

05-11-08

 

 

25-10-08

 

 



21-10-08

 

03-10-08

 

27-07-08



s

14-07-08




7-07-08





05-06-08



16-05-08



16-05-08



23-12-08

 

07-11-08

 

 

 

05-11-08

 

 

25-10-08

 

 



21-10-08

 

03-10-08

 

27-07-08



s

14-07-08




7-07-08





05-06-08



16-05-08



16-05-08



23-12-08

 

07-11-08

 

 

 

05-11-08

 

 

25-10-08

 

 



21-10-08

 

03-10-08

 

27-07-08



s

14-07-08




7-07-08





05-06-08



16-05-08



16-05-08



30-07-08





 

27-07-08



s

14-07-08




7-07-08





05-06-08



16-05-08



16-05-08



27-04-08



26-04-08



23-04-08



29-03-08



19-03-08



14-03-08


12-03-08


10-03-08


10-03-08


05-03-08


05-03-08






3-03-08




03-03-08




29-02-08



21-02-08



7-12-07


29-11-07


29-11-07

 
28-08-07

 
27-06-07
 
25-06-07

 
25-06-07
 
25-06-07
 
10-03-07
 
27-02-07
 
12-02-07
 
10-02-07
 
09-02-07
 
08-02-07
 
07-02-07
 
06-02-07
 
04-02-07
 
03-02-07
 
02-02-07
 
01-02-07
 
31-01-07
 
Copyright © 2006. Babu Joginder Singh Benevolent Trust. All rights reserved.
This site is built and hosted by ENetSys Web Solutions, ISO 9001:2000 Certified Company