ਜੱਸੀ ਖੰਗੂੜਾ ਨਾਲ ਤੇ ਮਿਲੋ
Print This
 
 
 
 
ਸਾਨੂੰ ਈਮੇਲ ਕਰੋ : info@qilaraipur.org
ਜੱਸੀ ਖੰਗੂੜਾ ਐਮਐਲਏ
ਹਲਕਾ ਕਿਲਾ ਰਾਏਪੁਰ
ਵੱਲੋਂ
 
ਮਹੀਨੇਵਾਰ ਈ-ਨਿਊਜ਼ਲੈਟਰ ਮਾਰਚ 2010
ਜੱਸੀ ਖੰਗੂੜਾ ਵੱਲੋਂ ਸੰਦੇਸ਼
ਸਭ ਤੋਂ ਪਹਿਲਾਂ, ਤੁਹਾਡੇ ਸਾਰਿਆਂ ਦਾ ਲੱਖ-ਲੱਖ ਧੰਨਵਾਦ ਜਿਨ੍ਹਾਂ ਨੇ ਫਰਵਰੀ ਦੇ ਮੇਰੇ ਕੈਲੀਫੋਰਨੀਆ ਦੇ ਬੇਅ ਏਰੀਆ ਦੇ ਦੌਰੇ ਦੇ ਦੌਰਾਨ ਬਹੁਤ ਹੀ ਦਿਆਲ ਮੇਜ਼ਬਾਨੀ ਕੀਤੀ। ਇਹ ਦੌਰਾ ਛੋਟਾ ਸੀ ਅਤੇ ਹਮੇਸ਼ਾ ਵਾਂਗੂ ਮੈਂ ਪੁਰਾਣੇ ਅਤੇ ਨਵੇਂ ਸਮਰਥਕਾਂ ਨੂੰ ਮਿਲਿਆ, ਅਤੇ ਉਸ ਇਲਾਕੇ ਵਿੱਚ ਵੱਸੇ ਭਾਰਤੀਆਂ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ। ਮੈਂ ਇਸ ਬਾਰੇ ਵੀ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਕਿ ਸਰਕਾਰ ਵੱਲੋਂ ਬਲੈਕਲਿਸਟ ਵਿੱਚ ਰੱਖੇ ਗਏ ਲੋਕਾਂ ਦੇ ਬਾਰੇ ਐਨਆਰਆਈ ਭਰਾ ਕੀ ਸੋਚਦੇ ਹਨ, ਜੋ ਕਿ ਉਨ੍ਹਾਂ ਦੀ ਯਾਤਰਾ ਤੇ ਅਸਰ ਕਰਦਾ ਹੈ, ਅਤੇ ਜਿਸ ਵਜੋਂ ਮੈਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਤੇ ਮਜਬੂਰ ਹੋ ਗਿਆ (ਵਧੇਰੇ ਜਾਣਕਾਰੀ ਲਈ ਹੇਠਾਂ ਦੇਖੋ)।

ਇਹ ਸਾਰਾ ਮਹੀਨਾ ਪੇੰਡੂ ਖੇਡਾਂ ਨਾਲ ਭਰਿਆ ਹੋਇਆ ਸੀ, ਜਿਸਨੂੰ ਮੇਰੇ ਪਿਤਾ ਅਤੇ ਮੈਂ ਹਮੇਸ਼ਾ ਸਮਰਥਨ ਦੇਣ ਲਈ ਤਿਆਰ ਰਹਿੰਦੇ ਹਾਂ। ਆਮ ਤੌਰ ਤੇ ਉੱਥੇ ਤੰਦਰੁਸਤੀ, ਕੁਸ਼ਲਤਾ, ਟੀਮ ਦੇ ਕੰਮ ਅਤੇ ਦਰਿੜ ਸੰਕਲਪ ਦਾ ਭਾਰੀ ਪ੍ਰਦਰਸ਼ਨ ਹੁੰਦਾ ਹੈ, ਅਤੇ ਕਦੇ-ਕਦਾਈਂ ਤਾਂ ਰੁਕਾਵਟਾਂ ਦੇ ਬਾਵਜੂਦ ਵੀ, ਮੈਨੂੰ ਉਸ ਦੇਸ਼ ਦਾ ਵਾਸੀ ਹੋਣ ਤੇ ਮਾਨ ਹੈ ਜਿੱਥੇ ਖੇਲ ਕੋਸ਼ਲ ਨੂੰ ਕਾਫੀ ਦਰਜਿਆਂ ਤੇ ਮਹੱਤਾ ਦਿੱਤੀ ਜਾਂਦੀ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਡੀ ਸਰਕਾਰ ਇੱਕ ਨਾ ਇੱਕ ਦਿਨ ਸਾਡੇ ਖਿਡਾਰੀਆਂ ਅਤੇ ਔਰਤਾਂ ਨੂੰ ਸਮਰਥਨ ਦੇਣ ਲਈ ਵਧੇਰੇ ਪ੍ਰਬੰਧਕ ਅਤੇ ਸਾਫ ਰਸਤਾ ਲੱਭਣ ਦੇ ਯੋਗ ਹੋਵੇਗੀ ਉਹ ਵੀ ਹਾਲੀਆ ਵਰ੍ਹਿਆਂ ਵਿੱਚ ਕਹੇ ਗਏ ਨਾਮਾਤਰ ਸ਼ਬਦਾਂ ਤੋਂ ਪਰੇ (ਜੋ ਇਸ ਸਾਲ ਸੁਖਬੀਰ ਬਾਦਲ ਦੀਆਂ ਆਪਣੇ ਆਪ ਨੂੰ ਨੈਸ਼ਨਲ ਹਾਕੀ ਤੇ ਪਹੁੰਚਾਉਣ ਲਈ ਕੀਤੀਆਂ ਗਈਆਂ ਵਧੇਰੇ ਅਨੁਚਿਤ ਕੋਸ਼ਿਸ਼ਾਂ ਦੀ ਗਵਾਹੀ ਦਿੰਦੇ ਹਨ)। ਮਨ ਅਤੇ ਸ਼ਰੀਰ ਨੂੰ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਖੇਡਾਂ ਹਨ, ਅਤੇ ਨਾਲ ਹੀ ਸਾਹਸ ਅਤੇ ਟੀਮ ਦੇ ਕੰਮ ਦੇ ਨਾਲ ਇਹ ਰਾਸ਼ਟਰ ਦਾ ਸਭ ਤੋਂ ਵੱਡਾ ਸਕਾਰਾਤਮਕ ਬਿੰਦੂ ਹੋ ਸਕਦਾ ਹੈ ਜਿਸਨੂੰ ਆਉਣ ਵਾਲੇ ਸਾਲਾਂ ਵਿੱਚ ਅੱਗੇ ਵਧਾਉਣ ਦੀ ਲੋੜ ਹੈ। ਜੱਸੀ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਸਾਡੇ ਮੌਜੂਦਾ ਅਤੇ ਭਵਿੱਖ ਦੇ ਖਿਡਾਰੀ ਸਿਤਾਰਿਆਂ ਨੂੰ ਉਚਿਤ ਨੀਤੀ ਅਤੇ ਸਹੂਲਤਾਂ ਦੇ ਨਾਲ ਸਮਰਥਣ ਪ੍ਰਦਾਨ ਕਰਨੇ।

ਹਮੇਸ਼ਾ ਵਾਂਗੂ, ਉਨ੍ਹਾਂ ਸਾਰਿਆ ਦਾ ਧੰਨਵਾਦ ਕਰਦਿਆ ਹੋਇਆਂ ਜੱਸੀ ਨੇ ਸਾਈਨ ਆਫ ਕੀਤਾ ਜੋ ਹਰ ਮਹੀਨੇ ਫੀਡਬੈਕ, ਫੋਟੋਆਂ ਅਤੇ ਸਮਰਥਨ ਦਾ ਯੋਗਦਾਨ ਦਿੰਦੇ ਹਨ। ਇਸ ਤੋਂ ਇਲਾਵਾ ਤੁਹਾਡੇ ਨਾਲ Twitter (@JassiKhangura), ਤੇ ਮਿਲਣਾ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਉਮੀਦ ਕਰਦਾ ਹਾਂ ਕਿ ਤੁਹਾਡੇ ਵਿੱਚੋਂ ਕਈਆਂ ਨੂੰ Facebook ਤੇ ਮਿਲਾਂਗੇ (ਹੇਠਾਂ ਦੇਖੋ)।

ਸਨਮਾਨ ਸਹਿਤ
ਜੱਸੀ ਖੰਗੂੜਾ, ਐਮਐਲਏ
ਐਨ.ਆਰ.ਆਈ ਬਲੈਕਲਿਸਟ ਅਨਿਆਂ ਦੇ ਖਿਲਾਫ ਲੜਣਾ: ਪ੍ਰਧਾਨ ਮੰਤਰੀ ਨੂੰ ਪੱਤਰ
ਜਿਵੇਂ ਕਿ ਉੱਪਰ ਵੀ ਚਰਚਾ ਕੀਤੀ ਹੈ ਕਿ ਜੱਸੀ ਨੇ ਇਸ ਬਾਰੇ ਵੀ ਬਹੁਤ ਕੁਝ ਜਾਣਿਆ ਕਿ ਕਿਵੇਂ ਇਹ ਮੁੱਦਾ ਅਮਰੀਕਾ ਅਤੇ ਕਨੇਡਾ ਜਾਣ ਵਾਲੇ ਐਨ.ਆਰ.ਆਈ ਭਰਾਵਾਂ ਨੂੰ ਰੋਜ਼ਾਨਾ ਤੌਰ ਤੇ ਪ੍ਰਭਾਵਿਤ ਕਰਦਾ ਹੈ। ਇਸ ਮੁੱਦੇ ਨੂੰ ਬਾਰ-ਬਾਰ ਉਠਾਇਆ ਗਿਆ ਹੈ, ਅਤੇ ਇਸ ਬਾਰੇ ਸਿਰਫ ਸ਼ਿਕਾਇਤ ਕਰਨ ਦੀ ਬਜਾਏ, ਜੱਸੀ ਨੇ ਇਸ ਸਭ ਦਾ ਹੱਲ ਕੱਢਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿੱਖਿਆ ਕਿ ਕਿਵੇਂ ਇਹ ਮੁੱਦੇ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਪ੍ਰਭਾਵਿਤ ਕਰਦੇ ਹਨ, ਅਤੇ ਇਨ੍ਹਾਂ ਦੇ ਹੱਲ ਸੁਝਾਉਣ ਲਈ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਨੂੰ ਖਤਰੇ ਵਿੱਚ ਪਾਏ ਬਗੈਰ ਬੇਲੋੜੀਂਦੇ ਨਕਾਰਾਤਮਕ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੂੰ ਲਿਖੇ ਗਏ ਇਸ ਪੱਤਰ ਨੂੰ ਪੜ੍ਹਣ ਲਈ, ਇੱਥੇ ਕਲਿੱਕ ਕਰੋ. । ਜੱਸੀ ਨੇ ਉੱਥੇ ਇਕੱਤਰ ਮੀਡਿਆ ਨੂੰ ਇਸ ਬਾਰੇ ਹੋਰ ਵਿਸਤਾਰ ਨਾਲ ਦੱਸਣ ਲਈ 2 ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੈਂਸ ਵੀ ਕੀਤੀ। ਪ੍ਰੈਸ ਕਵਰੇਜ ਦੇ ਕੁਝ ਦ੍ਰਿਸ਼ਾਂ ਨੂੰ ਇੱਥੇ ਕਲਿੱਕ ਕਰਕੇ .
 
ਕੈਲੀਫੋਰਨੀਆ ਬੇਅ ਏਰੀਆ ਅਤੇ ਕਨੇਡਾ ਦਾ ਦੌਰਾ
ਜੱਸੀ ਨੇ ਮਿ. ਰੰਧੀਰ ਸਿੰਘ ਖੰਗੂੜਾ ਦੀ ਧੀ ਸੁਖਜੀਤ ਅਤੇ ਜਗਜੀਤ ਦੇ ਵਿਆਹ ਲਈ 12 ਫਰਵਰੀ ਤੋਂ 15 ਫਰਵਰੀ ਦੇ ਵਿੱਚ ਬੇਅ ਏਰੀਆ ਦਾ ਦੌਰਾ ਕੀਤਾ। ਇਸ ਦੌਰਾਨ ਜੱਸੀ ਨੂੰ ਐਨਆਰਆਈ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਪੰਜਾਬ ਵਿੱਚ ਰਾਜਨੀਤਕ ਅਤੇ ਸਮਾਜਿਕ ਚੁਣੌਤੀਆਂ ਬਾਰੇ ਚਰਚਾਵਾਂ ਕੀਤੀਆਂ ਅਤੇ ਵਿਦੇਸ਼ਾਂ ਵਿੱਚ ਆਏ ਭਾਰਤੀਆਂ ਦੇ ਨਾਲ ਸਾਂਝੇਦਾਰੀਆਂ ਨੂੰ ਮਜਬੂਤ ਬਣਾਉਣ ਲਈ ਕੰਮ ਕਰਨ ਤੇ ਚਰਚਾਵਾਂ ਕੀਤੀਆਂ। ਹਮੇਸ਼ਾ ਵਾਂਗੂ, ਇਹ ਦੌਰਾ ਹੌਸਲਾ ਮਜਬੂਤ ਕਰਨ ਵਾਲਾ, ਜਾਣਕਾਰੀਪੂਰਨ ਅਤੇ ਹੌਂਸਲਾ ਵਧਾਉਣ ਵਾਲਾ ਸੀ।
ਰਵੀ ਸਿੰਘ ਦੋਸਾਂਝ, ਜਸਵਿੰਦਰ ਸਿੰਘ ਸੋਹਲ, ਤਣਜੋਦ ਸਿੰਘ ਦੋਸਾਂਝ, ਜਗਤਾਰ ਸਿੰਘ ਦੋਸਾਂਝ (ਦੁਲਹੇ ਦੇ ਪਿਤਾ), ਜੱਸੀ ਖੰਗੂੜਾ, ਰਣਧੀਰ ਸਿੰਘ ਖੰਗੂੜਾ (ਦੁਲਹਨ ਦੇ ਪਿਤਾ), ਸੁਰਜੀਤ ਸਿੰਘ ਸੋਹਨ। ਜਗਜੀਤ ਸਿੰਘ ਅਤੇ ਸੁਖਜੀਤ ਕੌਰ ਦੋਸਾਂਝ
(ਬੈਠੇ ਹੋਏ)।
ਜੱਸੀ ਖੰਗੂੜਾ, ਸੁਰਜੀਤ ਸਿੰਘ ਖੰਘੂੜਾ, ਗੁਰਚਰਨ ਸਿੰਘ ਭੱਟ, ਗੈਰੀ ਸਿੰਘ ਗਰੇਵਾਲ, ਪਾਲ ਸਿੰਘ ਧਾਲੀਵਾਲ, ਜਗ ਸਿੰਘ ਖੰਗੂੜਾ, ਬਲਰਾਜ ਸਿੰਘ ਖੰਗੂੜਾ, ਪਿਆਰਾ ਸਿੰਘ ਪੰਨੂ, ਅਤੇ ਮਿੱਤਰ। ਜਗਜੀਤ ਸਿੰਘ ਅਤੇ ਸੁਖਜੀਤ ਕੌਰ ਦੋਸਾਂਝ (ਦੁਲਹਾ ਅਤੇ ਦੁਲਹਨ)
 
ਘਰ ਦੇ ਦੌਰੇ
ਜੱਸੀ ਨੇ ਸੈਨ ਜੋਸ ਦੇ ਬਲਜਿੰਦਰ ਬੁਟਾਰੀ ਦੇ ਘਰ ਦਾ ਦੌਰਾ ਕੀਤਾ ਜਿਸਨੇ ਆਪਣੇ ਪਰਿਵਾਰ ਦੇ ਨਾਲ ਉਸਦਾ ਬਹੁਤ ਨਿੱਘਾ ਸੁਆਗਤ ਕੀਤਾ।
ਮਿਸਿਜ਼ ਕਮਲ ਭੁਟਾਰੀ (ਬਲਜਿੰਧਰ ਭੁਟਾਰੀ ਦੀ ਪਤਨੀ), ਧੀ ਰਿੰਮੀ, ਜੱਸੀ ਖੰਗੂੜਾ ਐਮਐਲਏ, ਬਲਜਿੰਦਰ ਭੁਟਾਰੀ ਅਤੇ ਪੁੱਤਰ ਮਨਿੰਦਰ।
 
 
ਕੈਲੀਫੋਰਨੀਆ ਦੇ ਟ੍ਰੇਸੀ ਵਿੱਚ ਗੁਰੂ ਨਾਨਕ ਪਰਕਾਸ਼ ਗੁਰੂਦੁਆਰੇ ਦਾ ਦੌਰਾ
ਜੱਸੀ ਨੇ ਦਮਦਮੀ ਟਕਸਾਲ ਦੇ 11ਵੇਂ ਪਰਧਾਨ ਸੰਤ ਸੁੰਦਰ ਜੀ ਦੇ ਨਾਲ ਕੈਲੀਫੋਰਨੀਆ ਦੇ ਟ੍ਰੇਸੀ ਵਿਖੇ ਸਥਿਤ ਗੁਰੂ ਨਾਨਕ ਪਰਕਾਸ਼ ਗੁਰੂਦੁਆਰੇ ਦਾ ਦੌਰਾ ਕੀਤਾ।
ਹੈਡਮਾਸਟਰ ਅਤੇ ਸੰਤਾਂ ਦੀਆਂ ਜੀਵਨੀਆਂ ਤੇ ਅਧਾਰਤ ਕਿਤਾਬਾਂ ਦੇ ਲੇਖਕ, ਸੁਰਜੀਤ ਸਿੰਘ ਦਿਓਲ ਨੇ ਇਸ ਭੇਂਟ ਦੇ ਨਾਲ ਜੱਸੀ ਖੰਗੂੜਾ ਨੂੰ ਸਨਮਾਨ ਬਖਸ਼ਿਆ। ਜੱਸੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪੰਜਾਬ ਵਿੱਚ ਉਸਨੂੰ ਮਿਲਣ ਆਉਣ ਤੇ ਜੋਰ ਦਿੱਤਾ।

ਗੁਰੂ ਨਾਨਕ ਪਰਕਾਸ਼ ਗੁਰੂਦੁਆਰੇ ਦੇ ਪ੍ਰਧਾਨ ਬਾਬਾ ਧਰਮ ਸਿੰਘ ਨੇ ਵੀ ਇੱਕ ਸਰੋਪੇ ਦੇ ਨਾਲ ਜੱਸੀ ਖੰਗੂੜੇ ਨੂੰ ਸਨਮਾਨ ਬਕਸ਼ਿਆ।
ਹੈਡ ਮਾਸਟਰ ਸੁਰਜੀਤ ਸਿੰਘ ਦਿਓਲ ਜੱਸੀ ਖੰਗੂੜਾ ਨੂੰ ਭੇਟਾਂ ਦੇ ਨਾਲ ਸਨਮਾਨਿਤ ਕਰਦੇ ਹੋਏ। ਉੱਥੇ ਮੇਜਰ ਸਿੰਘ ਦਿਓਲ, ਅਮਰਜੀਤ ਸਿੰਘ ਦਿਓਲ, ਗੁਰਬਚਨ ਸਿੰਘ, ਮੇਜਰ ਸਿੰਘ ਕੁੱਲਰ, ਜਗਤਾਰ ਸਿੰਘ ਦਿਓਲ, ਗੁਰਦੇਵ ਸਿੰਘ, ਸੁਰਜੀਤ ਸਿੰਘ ਬੋਪਾਰਾਏ, ਸਤਪਾਲ ਸਿੰਘ ਦਿਓਲ, ਕਰਨਲ ਸਰਬਜੀਥ ਸਿੰਘ ਦਿਓਲ, ਕੁਲਦੀਪ ਸਿੰਘ ਦਿਓਲ, ਸੁਖਜਿੰਦਰ ਸਿੰਘ ਦਿਓਲ ਵੀ ਮੌਜੂਦ ਸਨ।
 
ਸੈਨ ਜੋਸ ਗੁਰੂਦੁਆਰੇ ਦਾ ਦੌਰਾ  
ਜੱਸੀ ਖੰਗੂੜਾ ਦੇ ਬੇਅ ਏਰੀਆ ਦੇ ਦੌਰੇ ਦੇ ਦੌਰਾਨ ਉਸਦਾ ਸੈਨ ਜੋਸ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਗੁਰੂਦੁਆਰੇ ਨੂੰ ਦੇਖਣਾ ਉਸਲਈ ਬਹੁਤ ਮਾਣ ਦੀ ਗੱਲ ਸੀ। ਜੱਸੀ ਨੂੰ ਇਹ ਟੂਰ ਨਵੀਆਂ ਸਹੂਲਤਾਂ ਦੇ ਤਹਿਤ ਪ੍ਰਦਾਨ ਕੀਤਾ ਗਿਆ। ਕੁਦਰਤੀ ਤੌਰ ਤੇ, ਯੂਕੇ ਦੇ ਗੁਰੂਦੁਆਰਿਆਂ ਦੇ ਉਸਦੇ ਪਹਿਲਾਂ ਦੇ ਅਨੁਭਵਾਂ ਨਾਲੋਂ ਇਹ ਵੱਡੇ ਪੈਮਾਨੇ ਤੇ ਸੀ। ਜੱਸੀ ਨੂੰ ਮਾਨ ਹੈ ਕਿ ਆਗਾਮੀ ਸੁਵਿਧਾਵਾਂ ਇਸ ਗੁਰੂਦੁਆਰੇ ਨੂੰ ਸਿੱਖ ਸਮੁਦਾਏ ਦੀ ਸੱਚੀ ਸੰਪੱਤੀ ਬਣਾ ਦੇਣਗੀਆਂ।
ਇਸ ਦੌਰੇ ਦੇ ਦੌਰਾਨ ਉਸਨੇ ਐਨਆਰਆਈ ਮੁੱਦਿਆਂ ਬਾਰੇ ਚਰਚਾ ਕੀਤੀ ਅਤੇ ਪਿੰਡਾ ਦੇ ਸੁਧਾਰ ਵਿੱਚ ਐਨਆਰਆਈ ਭਰਾਵਾਂ ਦੀ ਮਹੱਤਾ ਤੇ ਜੋਰ ਦਿੱਤਾ।

ਇਸ ਮੌਕੇ ਤੇ ਹਰਦੇਵ ਸਿੰਘ, ਭੁਪਿੰਦਰ ਸਿੰਘ ਡਿੱਲੋਂ, ਗੁਰਦੇਵ ਸਿੰਘ ਕਲਸੀ, ਰਜਿੰਦਰ ਸਿੰਘ ਮੱਗਰ, ਨੀਤੂ ਐਸ. ਕਾਹਲੋਂ ਅਤੇ ਜਸਵੀਰ ਸਿੰਘ ਪਵਾਰ ਨੇ ਜੱਸੀ ਖੰਗੂੜਾ ਨੂੰ ਸਨਮਾਨਿਤ ਕੀਤਾ।
 
ਜੱਸੀ ਵੱਲੋਂ ਪਿੰਡਾਂ ਨੂੰ ਅਪਨਾਉਣ ਦੀ ਬੇਨਤੀ
ਫ੍ਰੇਮੋਂਟ ਗੁਰੂਦੁਆਰੇ ਵਿਖੇ ਜੱਸੀ ਦੇ ਨਾਲ ਕਮਲਜੀਤ ਸਿੰਘ ਖੰਗੂੜਾ, ਬਲਬੀਰ ਸਿੰਘ ਸੇਖੋਂ, ਜਗਦੀਸ਼ ਸਿੰਘ ਖੰਗੂੜਾ, ਜੱਸੀ ਗਿੱਲ, ਕੌਰ ਸਿੰਘ ਚੀਮਾ, 7-11 ਸਟੋਰਾਂ ਦੇ ਮਾਲਿਕ ਅਜਮੇਰ ਸਿੰਘ ਬਿੱਟੁ, ਗਿੱਲ ਬ੍ਰਦਰਜ਼ ਆਫ ਫੈਸਨੋ ਅਤੇ ਕੈਲੀਫੋਰਨੀਆ ਤੋਂ ਕਈ ਹੋਰ ਨੇਤਾ।
ਫ੍ਰੇਮੋਂਟ ਵਿੱਚ ਗੁਰੂਦੁਆਰੇ ਦੇ ਦੌਰੇ ਦੇ ਦੌਰਾਨ, ਵਿਕਾਸ ਅਤੇ ਸੁਧਾਰ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵੀ ਅਤੇ ਰਚਨਾਤਮਕ ਤਰੀਕੇ ਨਾਲ ਅੱਗੇ ਵਧਾਉਣ ਲਈ ਜੱਸੀ ਨੇ ਐਨ ਆਰ ਆਈ ਭਰਾਵਾਂ ਨੂੰ ਪੰਜਾਬ ਦੇ ਪਿੰਡਾਂ ਨੂੰ "ਅਪਨਾਉਣ" ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਜਿਹਾ ਕਰਕੇ, ਐਨ ਆਰ ਆਈ ਭਰਾ ਉਸ ਬਦਲਾਵ ਨੂੰ ਦੇਖ ਸਕਦੇ ਹਨ ਜੋ ਉਨ੍ਹਾਂ ਦੇ ਯੋਗਦਾਨ ਸਦਕਾ ਪੇਂਡੂ ਸਮੁਦਾਏ ਨੂੰ ਦਿੱਤਾ ਜਾਵੇ ਅਤੇ ਸਿੱਟੇ ਵਜੋਂ ਅਜਿਹੀਆਂ ਪਰਉਪਕਾਰੀ ਕੋਸ਼ਿਸ਼ਾਂ ਨੂੰ ਹੋਰ ਵਧਾਵਾ ਦਿਤਾ ਜਾਵੇ। ਜੱਸੀ ਦਾ ਪੱਕਾ ਵਿਸ਼ਵਾਸ ਹੈ ਕਿ ਐਨ ਆਰ ਆਈ ਭਰਾ ਵਿਕਾਸਸ਼ੀਲ ਭਾਗੀਦਾਰਾਂ ਅਤੇ ਸਥਾਨਕ ਲੋਕਾਂ ਨਾਲ ਕੰਮ ਕਰਕੇ ਉਨ੍ਹਾਂ ਦੁਆਰਾ ਚੁਣੇ ਗਏ ਪਿੰਡਾਂ ਵਿੱਚ ਸੁਧਾਰ ਲਿਆਉਣ ਲਈ ਉਸ ਖਾਲੀ ਥਾਂ ਨੂੰ ਭਰ ਸਕਦੇ ਹਨ ਜੋ ਸਰਕਾਰ ਦੁਆਰਾ ਛੱਡੀ ਹੋਈ ਹੈ। ਹਮੇਸ਼ਾ ਵਾਂਗੂ, ਜੱਸੀ ਇਸ ਬਾਰ ਵੀ ਹਰ ਕਿਸੇ ਨਾਲ ਗੱਲ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਉਸਨੇ ਕਿਹਾ ਕਿ ਅਜਿਹਾ ਕੋਈ ਵੀ ਕਾਰਨ ਨਹੀਂ ਹੈ ਕਿ ਪੰਜਾਬ ਕੈਲੀਫੋਰਨੀਆ ਦੀ ਬਰਾਬਰੀ ਦੇ ਵਿਕਾਸ ਦਾ ਪੱਧਰ ਹਾਸਲ ਨਾ ਕਰ ਸਕੇ, ਦ੍ਰਿਸ਼ਟੀਕੋਣ, ਦਰਿੜ ਸੰਕਲਪ ਦੇ ਨਾਲ ਸਰਕਾਰ ਕੁਝ ਲੋਕਾਂ ਦੇ ਹਿੱਤਾਂ ਦੀ ਦੇਖਭਾਲ ਕਰਨ ਦੀ ਬਜਾਏ ਲੋਕਤੰਤਰ ਦੀ ਸੱਚੀ ਭਾਵਨਾ ਵਿੱਚ ਵਿਕਾਸ ਦੇ ਰਸਤੇ ਤੇ ਚਲਣ ਲਈ ਕੋਸ਼ਿਸ਼ ਕਰੇ।
 
27 ਫਰਵਰੀ ਨੂੰ ਐਮ ਐਲ ਏ ਹੈਰੀ ਲਾਲੀ ਦੇ ਸਨਮਾਨ ਵਿੱਚ ਰਾਤ ਦੇ ਭੋਜਨ ਦੀ ਮੇਜ਼ਬਾਨੀ
27 ਫਰਵਰੀ ਨੂੰ ਮੈਜਸਟਿਕ ਪਾਰਕ ਪਲਾਜ਼ਾ ਵਿਖੇ ਬ੍ਰਿਟਿਸ਼ ਕੋਲੰਬਿਆ ਦੀ ਨਵੀਂ ਲੋਕਤੰਤਰ ਪਾਰਟੀ ਦੇ ਐਮ ਐਲ ਏ ਮਿ. ਹੈਰੀ ਲਾਲੀ ਦੇ ਸਨਮਾਨ ਵਿੱਚ ਰਾਤ ਦੇ ਭੋਜਨ ਦੀ ਮੇਜ਼ਬਾਨੀ ਕਰਕੇ ਜੱਸੀ ਨੂੰ ਬਹੁਤ ਖੁਸ਼ੀ ਹੋਈ। ਮਿ. ਲਾਲੀ ਕਾਫੀ ਲੰਮੇ ਸਮੇਂ ਤੋਂ ਐਮ ਐਲ ਏ ਹਨ ਅਤੇ ਇਨ੍ਹਾਂ ਨੂੰ ਕਨੇਡਾ ਤੋਂ ਕਾਫੀ ਐਨ ਆਰ ਆਈ ਭਰਾਵਾਂ, ਜੋ ਮਿ. ਲਾਲੀ ਨੂੰ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਜਾਣਦੇ ਸੀ, ਸਮੇਤ ਵੱਖ-ਵੱਖ ਐਨ ਆਰ ਆਈ ਸਮੂਹਾਂ ਵੱਲੋਂ ਬਹੁਤ ਸਨਮਾਨ ਦਿੱਤਾ ਗਿਆ। ਜਿਨ੍ਹਾਂ ਮੁੱਦਿਆਂ ਦਾ ਸਾਮ੍ਹਣਾ ਐਨ ਆਰ ਆਈ ਭਰਾ ਕਰ ਰਹੇ ਹਨ ਉਸ ਤੇ ਮਿ. ਲਾਲੀ ਨੇ ਆਪਣੇ ਵਿਚਾਰ ਪ੍ਰਕਟ ਕੀਤੇ ਅਤੇ ਇਹ ਵੀ ਕਿਹਾ ਕਿ ਉਹ ਪੰਜਾਬ ਵਿੱਚ ਪਾਰਟੀ ਪੋਲਿਟਿਕਸ ਖੇਡਣਾ ਨਹੀ ਚਾਹੁੰਦੇ ਸਨ, ਕਿਉਂਕਿ ਉਨ੍ਹਾਂ ਦੀ ਦੋਵਾਂ ਮੁੱਖ ਪਾਰਟੀਆਂ ਨਾਲ ਮਿੱਤਰਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੱਸੀ ਵੱਲੋਂ ਕੀਤੇ ਜਾ ਰਹੇ ਕੰਮ ਦੀ ਸਰਾਹਨਾ ਕਰਦੇ ਹਨ।
ਲਿਲੋਏਟ ਦੇ ਯੇਲ ਦੇ ਐਮ ਐਲ ਏ ਹੈਰੀ ਲਾਲੀ, ਜੱਸੀ ਖੰਗੂੜਾ, ਦੀਪ ਜਗੇਰਾ, ਜਗਮੋਹਨ ਸਿੰਘ
 
ਵਿਧਾਨ ਸਭਾ
ਬਜਟ ਸੈਸ਼ਨ ਦੀਆ ਤਾਰੀਖਾਂ 4 ਤੋਂ 26 ਮਾਰਚ ਤਕ ਘੋਸ਼ਿਤ ਕੀਤੀਆਂ ਗਈਆਂ। ਇਹ ਲੰਮਾ ਸੱਤਰ ਹੈ ਅਤੇ ਇਸਲਈ ਜੱਸੀ ਆਸ਼ਾਵਾਦੀ ਹੈ ਕਿ ਇਹ ਪਿੱਛਲੇ ਦੋ ਸੱਤਰਾਂ ਨਾਲੋਂ ਵਧੇਰੇ ਸਫਲ ਰਹੇਗਾ। ਉਸਨੇ ਸੱਤਰ ਵਿੱਚ ਆਪਣੇ ਸਵਾਲਾਂ ਨੂੰ ਉਨ੍ਹਾਂ ਦੇ ਸਾਮ੍ਹਣੇ ਰੱਖਦਿਆਂ ਹੋਇਆ ਇਸਦੀ ਸ਼ੁਰੂਆਤ ਕੀਤੀ ਅਤੇ ਇਸ ਦੇ ਨਤੀਜੇ ਅਸੀਂ ਤੁਹਾਨੂੰ ਅਗਲੇ ਨਿਊਜ਼ਲੈਟਰ ਵਿੱਚ ਦੱਸਾਂਗੇ।

ਜੱਸੀ ਨੇ ਇੱਕ ਸਕਾਰਾਤਮਕ, ਅੱਗਾਂਹ ਵਧਾਉ, ਅਤੇ ਪ੍ਰਭਾਵੀ ਸੱਤਰ ਦੀ ਆਪਣੀ ਆਸ਼ਾ ਵਿਅਕਤ ਕਰਦੇ ਹੋਏ, ਜੋ ਹੰਗਾਮੇ ਅਤੇ ਬਹਾਨੇਬਾਜ਼ੀ ਨਾਲ ਭਰਿਆ ਨਾ ਹੋਵੇ, ਮੁੱਖ ਮੰਤਰੀ ਨੂੰ ਪੱਤਰ ਲਿੱਖਿਆ। ਇਸ ਪੱਤਰ ਨੂੰ ਪੜ੍ਹਣ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ।
 
ਸਰਬਜੀਤ ਸਿੰਘ ਨੂੰ ਰਿਹਾ ਕਰੋ ਅਭਿਆਨ
ਅਸੀਂ ਇਸ ਅਭਿਆਨ ਬਾਰੇ ਆਪਣੀ ਵੈੱਬਸਾਈਟ ਤੇ ਇੱਕ ਲਿੰਕ ਸ਼ਾਮਲ ਕੀਤਾ ਹੈ (ਦੇਖਣ ਲਈ ਇੱਥੇ ਕਲਿੱਕ ਕਰੋ)। ਯੂਕੇ ਆਧਾਰਤ ਵਕੀਲ ਜੱਸ ਉੱਪਲ ਸਾਰਿਆਂ ਵਿੱਚ ਸਰਬਜੀਤ ਸਿੰਘ ਦੇ ਮਾਮਲੇ ਦੀ ਜਾਗਰੁਕਤਾ ਪੈਦਾ ਕਰ ਰਹੀ ਹੈ ਅਤੇ ਇਸ ਸਬੰਧੀ ਅਤੇ ਹੋਰ ਮੁੱਦਿਆਂ ਉੁਪੱਰ ਉਹ ਜੱਸੀ ਨਾਲ ਰੋਜ਼ਾਨਾ ਸੰਪਰਕ ਵਿੱਚ ਹੈ। ਜੱਸੀ ਅਤੇ ਉਸਦੀ ਟੀਮ ਇਸ ਮਾਮਲੇ ਨੂੰ ਸੁਰਖੀਆਂ ਵਿੱਚ ਲਿਆਉਣ ਤੇ ਜੱਸ ਦੇ ਸਮਰਪਨ ਅਤੇ ਦਰਿੜ ਸੰਕਲਪ ਵਜੋਂ ਬਹੁਤ ਪ੍ਰੇਰਿਤ ਹੋਈ ਹੈ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕਿਵੇਂ ਉਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਇਹ ਸਭ ਕੁਝ ਕੀਤਾ। ਜੱਸੀ ਅਭਿਆਨ ਦੇ ਸ਼ੁਰੂਆਤੀ ਦਿਨਾਂ ਵਿੱਚ ਪਹਿਲੀ ਲਰਨਿੰਗ ਤੋਂ ਇਸਦਾ ਸਮਰਥਕ ਰਿਹਾ ਹੈ।
ਜੱਸ ਨੇ ਕਿਹਾ "24 ਜੂਨ 2009 ਨੂੰ, ਮੈਂ ਆਨਲਾਈਨ ਬੀਬੀਸੀ ਨਿਊਜ਼ ਦੀ ਰਿਪੋਰਟ ਪੜੀ ਜਿਸਦਾ ਸਿਰਲੇਖ ਸੀ ''Hanging of Indian 'Spy' Upheld''....ਇਸ ਖਬਰ ਨੂੰ ਪੜ੍ਹਣ ਤੋਂ ਪਹਿਲਾਂ, ਮੈਨੂੰ ਸਰਬਜੀਤ ਦੇ ਮਾਮਲੇ ਬਾਰੇ ਕੁਝ ਵੀ ਪਤਾ ਨਹੀਂ ਸੀ... ਜਿਵੇਂ ਜਿਵੇਂ ਮੈਂ ਇਸ ਮਾਮਲੇ ਦੀ ਤਹਿ ਤਕ ਪਹੁੰਚੀ ਉਵੇਂ ਹੀ ਮਿ. ਸਰਬਜੀਤ ਸਿੰਘ ਉਨ੍ਹਾਂ ਅਪਰਾਧਾਂ ਲਈ ਦੋਸ਼ੀ ਠਹਿਰਾਏ ਜਾਣ ਨੂੰ ਗਲਤ ਮੰਣਨ ਲੱਗੀ ਜਿਸਲਈ ਉਸਨੂੰ 19 ਸਾਲ ਪਹਿਲਾਂ ਬੰਦੀ ਬਣਾਇਆ ਗਿਆ ਸੀ। ਕੇਸ ਬਹੁਤ ਹੀ ਭਿਆਨਕ ਜਾਪ ਰਿਹਾ ਸੀ ਅਤੇ ਇਸ ਵਿੱਚ ਮਾਨਵ ਅਧਿਕਾਰਾਂ ਦਾ ਘੋਰ ਅਪਮਾਨ ਸ਼ਾਮਲ ਸੀ। ਵੈੱਬ ਤੇ ਦਿੱਤੀ ਜਾਣਕਾਰੀ ਤੋਂ ਇਹ ਸਾਫ ਸਪਸ਼ਟ ਸੀ ਕਿ ਮਿ. ਸਰਬਜੀਤ ਨੂੰ ਫ੍ਰੀ ਟ੍ਰਾਇਲ ਨਹੀਂ ਮਿਲਿਆ। ਮੈਂ ਅਸਲ ਵਿੱਚ ਮਿ. ਸਰਬਜੀਤ ਸਿੰਘ ਵੱਲ ਰਵਾਨਾ ਹੋਈ...
ਜੱਸ ਉੱਪਲ
ਮਿ. ਸਰਬਜੀਤ ਸਿੰਘ ਨੂੰ ਰਿਹਾ ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਆਪਣੀ ਪਤਨੀ ਅਤੇ ਦੋ ਬੇਟੀਆਂ ਅਤੇ ਇੱਕ ਭੈਣ ਕੋਲ ਵਾਪਸ ਭੇਜਣ ਵਾਸਤੇ ਸਰਕਾਰ ਤੇ ਦਬਾਵ ਪਾਉਣ ਲਈ ਇਸ ਮਾਮਲੇ ਨੂੰ ਦੁਨੀਆਂ ਭਰ ਤੋਂ ਲੋਕਾਂ ਦੇ ਸਮਰਥਨ ਦੀ ਲੋੜ ਹੈ। ਉਸਨੇ ਬਹੁਤ ਪੀੜਾ ਝੇਲੀ ਹੈ; ਮਿ. ਸਰਬਜੀਤ ਪਿਛਲੇ 19 ਸਾਲਾਂ ਤੋਂ ਇਕਾਂਤ ਕਾਰਾਵਾਸ ਵਿੱਚ ਹੈ ਅਤੇ ਉਸਦੀ ਸਜ਼ਾ ਦੇ ਜਿਆਦਾ ਸਮੇਂ ਵਿੱਚ ਉਸਨੂੰ ਇੱਕ ਛੋਟੀ ਕੋਠਰੀ ਵਿੱਚ ਰੱਖਿਆ ਗਿਆ ਜੋ ਇੰਨੀ ਛੋਟੀ ਸੀ ਕਿ ਉਹ ਸਿੱਧਾ ਖੜਾ ਵੀ ਨਹੀਂ ਹੋ ਸਕਦਾ ਸੀ (ਇਸ ਮਾਮਲੇ ਦੇ ਤੱਥਾਂ ਬਾਰੇ ਜਾਣਨ ਲਈ ਇਸ ਵੈੱਬਸਾਈਟ www.freesarabjitsingh.com ਤੇ ਜਾਓ)। ਇਹ ਇੱਕ ਮਾਨਵੀ ਮਾਮਲਾ ਹੈ। ਮੇਰਾ ਸਿੱਖ ਧਰਮ ਇਸਨੂੰ ਮੰਨਦਾ ਹੈ ਅਤੇ ਮਾਨਵ ਅਧਿਕਾਰਾਂ ਅਤੇ ਮਨੁੱਖਤਾ ਦੇ ਪ੍ਰਤੀ ਸੇਵਾ ਨੂੰ ਵਧਾਵਾ ਦਿੰਦਾ ਹੈ। ਮੈਂ ਆਸ਼ਾ ਕਰਦੀ ਹਾਂ ਕਿ ਮੈਂ ਇਸ ਮਾਮਲੇ ਨੂੰ ਸਮਰਥਨ ਦੇਣ ਰਾਹੀਂ ਆਪਣੇ ਵਿਸ਼ਵਾਸ ਦਾ ਵਿਖਾਲਾ ਕਰ ਸਕਦੀ ਹਾਂ।
ਮੈਨੂੰ ਯਕੀਨ ਹੈ ਕਿ ਜੋ ਲੋਕ ਇਸ ਲੇਖ ਅਤੇ ਅਭਿਆਨ ਵਾਲੇ ਵੈੱਬ ਪੇਜ਼ ਤੇ ਦਿੱਤੇ ਗਏ ਇਸ ਮਾਮਲੇ ਦੇ ਤੱਥਾਂ ਨੂੰ ਪੜ ਰਹੇ ਹਨ, ਉਨ੍ਹਾਂ ਨੂੰ ਵੀ ਇਸ ਤੋਂ ਕੁਝ ਕਰਨ ਦੀ ਪ੍ਰੇਰਨਾ ਮਿਲੇਗੀ। ਆਪਣੇ ਸਾਥੀ ਨੂੰ ਇਸ ਤਰ੍ਹਾਂ ਜੇਲ ਵਿੱਚ ਸੜਣ ਵਾਸਤੇ ਨਹੀਂ ਛੱਡਿਆ ਜਾ ਸਕਦਾ ਅਤੇ ਉਸ ਦੇਸ਼ ਦੁਆਰਾ ਇਸ ਤਰ੍ਹਾਂ ਉਸਨੂੰ ਧਮਕਾਇਆ ਨਹੀਂ ਜਾ ਸਕਦਾ।" (ਜੱਸ ਨੇ ਕਿਵੇਂ ਅਤੇ ਕਿਉਂ ਇਸ ਮਾਮਲੇ ਨੂੰ ਸੁਰਖੀਆਂ ਵਿੱਚ ਲਿਆਉਣ ਦੇ ਆਪਣੇ ੳਦੇਸ਼ ਨੂੰ ਪੂਰਾ ਕੀਤਾ, ਇਸ ਬਾਰ ਵਿਸਤਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ। ਇਹ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਹੈ ਅਤੇ ਅੱਜ ਦੀ ਦੁਨੀਆਂ ਵਿੱਚ ਸਾਡੀ ਗੱਲਬਾਤ ਦੀ ਸ਼ਕਤੀ ਨੂੰ ਦਰਸ਼ਾਉਂਦੀ ਹੈ।)
 
ਸੀ.ਐਚ.ਖੇ.ਐਮ
ਹੋਟਲ ਕਿਚਨ ਮੈਨੈਜਮੈਂਟ ਦੇ ਕੋਰਸ ਵਿੱਚ ਸਰਟੀਫਿਕੇਟ ਉਨ੍ਹਾਂ ਉੱਤੇ ਸਕਾਰਾਤਮਕ ਪ੍ਰਭਾਵ ਪਾਉਣਾ ਜਾਰੀ ਰੱਖਦਾ ਹੈ ਜਿਨ੍ਹਾਂ ਨੇ ਇਸ ਨੂੰ ਪੂਰਾ ਕੀਤਾ ਹੈ। ਮੁੱਖ ਕੋਰਸ ਦਾ ਉਦੇਸ਼ ਪਿੰਡ ਦੇ ਨੌਜਵਾਨਾਂ ਨੂੰ ਵੈਵਸਾਇਕ ਨਿਪੁੰਨਤਾਵਾਂ ਪ੍ਰਦਾਨ ਕਰਨਾ, ਅਤੇ ਉਨ੍ਹਾਂ ਨੂੰ ਲੋਕਾਂ ਦੇ ਨਾਲ ਪੂਰਾ ਕਰਨ ਦੇ ਯੋਗ ਬਣਾਉਣਾ ਹੈ ।ਜੋ ਜਿਆਦਾ ਵਿਆਪਕ ਤੌਰ ਤੇ ਜਾਣਕਾਰ ਅਤੇ ਸਿੱਖਿਅਕ ਹਨ। ਮੈਂ ਹਾਲ ਹੀ ਵਿੱਚ ਪਹਿਲੇ ਵਰਗ ਦੇ ਸੀ.ਐਚ.ਕੇ.ਐਮ ਦੇ ਵਿਦਿਆਰਥੀ ਸੁਨੀਲ਼ ਐਰੀ ਵਲੋਂ ਇੱਕ ਬਹੁਤ ਹੀ ਉਤਸ਼ਾਹ ਦੇਣ ਵਾਲਾ ਪੱਤਰ ਪ੍ਰਾਪਤ ਕੀਤਾ, ਜੋ ਹੁਣ ਇੱਕ ਅੰਤਰ-ਰਾਸ਼ਟਰੀ ਫਾਸਟ ਫੂਡ ਲੜੀ ਲਈ ਇੱਕ ਪ੍ਰਬੰਧਕੀ ਸਿਖਿਆਰਥੀ ਦੇ ਰੂਪ ਵਿੱਚ ਕੰਮ ਕਰਦੇ ਹੋਏ ਬਹੁਤ ਗਰਵ ਅਨੁਭਵ ਕਰਦਾ ਹੈ। ਉਹ ਕਹਿੰਦਾ ਹੈ ਕਿ," ਇੱਕ ਉੱਤਮ ਟੀਮ ਨਾਲ ਕੰਮ ਕਰਨਾ ਮੇਰੇ ਜੀਵਨ ਵਿੱਚ ਮੇਰੇ ਲਈ ਇੱਕ ਮਹਾਨ ਸਫਲਤਾ ਹੈ ਅਤੇ ਹੁਣ ਮੈਂ ਆਰਜੀਐਮ ਅਤੇ ਖੇਤਰ ਦੇ ਕੋਚ ਨਾਲ ਸ਼ਿਫਟਾਂ ਅਤੇ ਸਮਾਯੋਜਨ ਤੇ ਪੂਰੀ ਪਕੜ ਨਾਲ ਡ੍ਰਾਈਵ-ਥਰੂ ਲਈ ਇੱਕ ਪ੍ਰਬੰਧਕੀ ਸਿਖਿਆਰਥੀ ਦੇ ਰੂਪ ਵਿੱਚ ਉੱਤਰੀ ਭਾਰਤ ਵਿੱਚ ਕੇ.ਐਫ.ਸੀ ਦੇ ਪਹਿਲੇ ਡ੍ਰਾਈਵ-ਥਰੂ ਤੇ ਕੰਮ ਕਰ ਰਿਹਾ ਹਾਂ।"ਕਿਸੇ ਵੀ ਚੀਜ ਤੋਂ ਵੱਧ, ਇਹ ਵਿਆਖਿਆ ਕਰਦਾ ਹੈ ਕਿ ਅਸੀਂ ਇਨ੍ਹਾਂ ਕੋਰਸਾਂ ਦੀ ਸਥਾਪਨਾ ਕਿਉਂ ਕਰਦੇ ਹਾਂ।
ਸੁਨੀਲ ਐਰੀ
 
ਮੈਕਰੋ ਡੇਅਰੀ ਵੈਂਚਰਸ ਪ੍ਰਾ. ਲਿ. ਲਈ ਖੂੰਡਰ ਸੈਟੇਲਾਈਟ ਯੁਨਿਟ ਦਾ ਉਦਘਾਟਨ
10 ਫਰਵਰੀ ਨੂੰ ਖੰਡ੍ਰੂਰ ਤੇ ਸੈਟੇਲਾਈਟ ਯੁਨਿਟ ਦਾ ਉਦਘਾਟਨ ਕੀਤਾ ਗਿਆ। ਇਹ ਇੱਕ ਬਹੁਤ ਵਧੀਆ ਦਿਨ ਸੀ ਜਿਸ ਨੇ ਉਦਮੀ ਔਰਤਾਂ, ਐਮਡੀਵੀਐਲ ਸਟਾਫ, ਖੰਗੂੜਾ ਦੇ ਪਰਿਵਾਰ ਅਤੇ ਹੋਰ ਪਿੰਡ ਦੇ ਪ੍ਰਤੀਨਿਧਾਂ ਨੂੰ ਇਕੱਠਾ ਕੀਤਾ। ਹਰ ਕੋਈ ਨਵੇਂ ਯੁਨਿਟ ਦੀ ਰੱਬੀ ਮੇਹਰ ਮੰਗਣ ਲਈ, ਅਤੇ ਉਨ੍ਹਾਂ ਨਵੀਆਂ ਉਦਮੀ ਔਰਤਾਂ ਲਈ ਜਾਨਵਰਾਂ ਦੇ ਲਾਟਰੀ ਵਿਵਸਥਾ ਵਿੱਚ ਭਾਗ ਲੈਣ ਲਈ ਸ਼ਾਮਲ ਹੋਇਆ ਜਿਵੇਂ ਕਿ ਉਹ ਆਪਣੇ ਜੀਵਨ ਵਿੱਚ ਤਬਦੀਲੀ ਦੇ ਰਸਤੇ ਤੇ ਜੁਟ ਪਏ ਹਨ।

ਫੱਲੇਵਾਲ ਦੇ ਬਹੁਤ ਵਧੀਆ ਚੱਲਣ ਦੇ ਨਾਲ, ਖੰਡੂਰ ਦੇ ਯੁਨਿਟ ਦੀ ਸ਼ੁਰੂਆਤ ਤੇ ਉਤਸ਼ਾਹ ਅਤੇ ਖੁਸ਼ੀ ਦਾ ਬਹੁਤ ਵਧੀਆ ਅਹਿਸਾਸ ਸੀ, ਅਤੇ ਐਮਡੀਵੀਐਲ ਟੀਮ ਨੂੰ, ਹਮੇਸ਼ਾਂ ਵਾਂਗੂ, ਇਸ ਵਚਿੱਤਰ ਸਫਰ ਵਿੱਚ ਇੱਕ ਹੋਰ ਮਾਰਗ ਸ਼ਿਲਾ ਵੱਲ ਅੱਗੇ ਵੱਧਣ ਤੇ ਗਰਵ ਹੈ।

ਖੰਡੂਰ ਤੇ ਇੱਕ ਹੋਰ ਪਹਿਲ ਐਮਡੀਵੀਐਲ ਦੇ ਕਾਰਬਨ ਫੁਟਪ੍ਰਿੰਟਸ ਨੂੰ ਘਟ ਕਰਨ ਲਈ ਅਤੇ ਐਸਯੁ ਨੂੰ ਆਮ ਕਰਕੇ ਓਫ ਗ੍ਰਿਡ ਦੇ ਯੋਗ ਬਣਾਉਣ ਲਈ ਬਾਯੋਗੈਸ ਕਾਰਖਾਨੇ ਤੇ ਕੰਮ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ।

ਖੰਡੂਰ ਸੈਟੇਲਾਈਟ ਯੁਨਿਟ, 800 ਜਾਨਵਰਾਂ ਦੀ ਗੁੰਜਾਇਸ਼ ਨਾਲ, 160 ਬੇਰੋਜ਼ਗਾਰ ਔਰਤਾਂ ਲਈ ਲਾਭਦਾਇਕ ਅਵਸਰ, ਹੋਰ 40 ਲੋਕਾਂ ਲਈ ਪਰਤੱਖ ਰੋਜ਼ਗਾਰ ਮੁਹਈਆ ਕਰੇਗਾ, ਅਤੇ ਇਹ ਚਾਰੇ ਦੀ ਖੇਤੀ ਦੇ ਠੇਕੇ ਨਾਲ 50 ਕਿਸਾਨਾਂ ਨੂੰ ਆਸਰਾ ਦੇਵੇਗਾ।
10 ਫਰਵਰੀ, 2010 ਨੂੰ ਉਦਘਾਟਨ ਸਮਾਰੋਹ ਤੇ ਬੀਬੀ ਗੁਰਦਿਆਲ ਕੋਰ ਖੰਗੁੜਾ, ਐਸ. ਜਗਪਾਲ ਸਿੰਘ ਖੰਗੂੜਾ, ਜੱਸੀ ਖੰਗੂੜਾ, ਚਰਨ ਸਿੰਘ ਗੁਰਮ (ਫ੍ਰੈਸਨੋ ਤੋਂ), ਦੀਪਕ ਖੰਡ੍ਰਰ ਅਤੇ ਸੀਐਸਆਰ ਦੇ ਐਮਡੀਵੀਐਲ ਦੇ ਨਿਰਦੇਸ਼ਕ ਡਾ. ਰੇਨੂ ਸੁਰੀ।
ਟੀਮ ਜੱਸੀ
ਮਨਦੀਪ ਧਾਲੀਵਾਲ ਟੀਮ ਦੀ ਇੱਕ ਸਦੱਸ ਹੈ ਜਿਸ ਨੂੰ ਅਸੀਂ ਇਸ ਮਹੀਨੇ ਮਿਲ ਰਹੇ ਹਾਂ। ਮਨਦੀਪ ਨੇ ਸੀਐਚਕੇਐਮ ਕੋਰਸ ਨਾਲ ਕੰਮ ਕਰਦੇ ਹੋਏ ਸਾਨੂੰ ਜੁਆਇਨ ਕੀਤਾ ਅਤੇ ਫੇਰ ਅਕਤੂਬਰ 2008 ਵਿੱਚ ਜੱਸੀ ਦੀ ਸਹਾਇਕ ਬਣ ਗਈ। ਮਨਦੀਪ ਯਾਤਰਾ, ਪ੍ਰਿਂਟਿੰਗ, ਅਤੇ ਸਾਰੀਆਂ ਹਲਕਾ ਸਬੰਧੀ ਪੁੱਛ-ਗਿੱਛਾਂ ਨੂੰ ਸੰਭਾਲਦੀ ਹੈ, ਉਸ ਦੀ ਨਿੱਤ ਦੇ ਟ੍ਰਸਟ ਅਤੇ ਹਲਕਾ ਦੇ ਕੰਮ ਸੰਭਾਲਨ ਲਈ 4 ਲੋਕਾਂ ਦੀ ਟੀਮ ਹੈ, ਅਤੇ ਚੌਣਾਂ ਦੇ ਸਮੇਂ ਤੇ, ਸਾਰੇ ਡਾਟਾ ਨੂੰ ਇਕੱਠਾ ਕਰਨ ਲਈ, ਡੈਟਾਬੇਸ ਨੂੰ ਅਪ ਟੂ ਡੇਟ ਰੱਖਣ ਲਈ, ਅਤੇ ਖੇਤਰ ਦੀ ਟੀਮਾਂ ਦੇ ਸਮਾਯੋਜਨ ਲਈ ਜੱਸੀ ਦੀ ਟੀਮ ਨਾਲ ਪੂਰੀ ਜੀ-ਜਾਨ ਨਾਲ ਕੰਮ ਕਰਦੀ ਹੈ। ਮਨਦੀਪ ਅਜੇ ਸੀਐਚਕੇਐਮ ਸਿਖਿਆਰਥੀਆਂ ਦਾ ਸਮਾਯੋਜਨ ਵੀ ਕਰਦੀ ਹੈ। ਮੰਦੀਪ ਨੂੰ ਹਾਲ ਹੀ "ਜਾਣਕਾਰੀ ਨਾਲ ਭਰਪੂਰ, ਬੇਹੱਦ ਮਦਦਗਾਰ ਅਤੇ ਆਪਣੇ ਬੋਸ ਅਤੇ ਆਪਣੀਆਂ ਪ੍ਰਭਾਵਸ਼ਾਲੀ ਯੋਜਨਾਵਾਂ ਦੇ ਪ੍ਰਤੀ ਵਫਾਦਾਰ" ਹੋਣ ਦਾ ਤਗਮਾ ਦਿੱਤਾ ਗਿਆ।
ਮਨਦੀਪ ਧਾਲੀਵਾਲ
 
ਸੋਸ਼ਲ ਨੈਟਵ੍ਰਕਿੰਗ
ਜੱਸੀ ਫੇਸਬੁਕ ਵਿੱਚ ਸ਼ਾਮਲ ਹੋ ਗਏ ਹਨ! ਉਹ ਇੱਕ ਮਹੀਨੇ ਲਈ ਟਵਿਟਰ (@JassiKhangura) ਤੇ ਬਣੇ ਹੋਏ ਹਨ ਅਤੇ ਹੁਣ ਸੋਸ਼ਲ ਨੈਟਵ੍ਰਕਿੰਗ ਦੇ ਖੇਤਰ ਵਿੱਚ ਆ ਰਹੇ ਹਨ। ਇਹ ਇੱਕ ਨਿੱਜੀ ਪੰਨਾ ਹੈ, ਕੋਈ ਫੈਨ ਸਾਈਟ ਜਾਂ ਸਮੂਹ ਨਹੀਂ ਹੈ, ਅਤੇ ਜਦੋਂ ਵੀ ਉਹ ਕਰ ਸਕਣ ਉਹ ਆਪਣੇ ਬਲੈਕਬੇਰੀ ਤੋਂ ਅਪਡੇਟ ਕਰਦੇ ਰਹਿਣਗੇ, ਇਸ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਲਗਦਾ ਰਹੇਗਾ ਕਿ ਜੱਸੀ ਕੌਣ ਹੈ। Jassi Khangura ਤੇ ੳਨ੍ਹਾਂ ਦੇ ਮਿੱਤਰ ਬਣੋ।
 
ਨਵੇਂ ਸਾਲ ਦੇ ਸੰਕਲਪ

ਜੱਸੀ ਨਵੇਂ ਸਾਲ ਤੇ ਲਿੱਤੇ ਗਏ ਆਪਣੇ ਸੰਕਲਪਾਂ ਤੇ ਚਲ ਰਿਹਾ ਹੈ! ਉਸਨੇ ਇਸ ਮਹੀਨੇ ਆਪਣਾ ਵਜ਼ਨ ਘਟਾਇਆ ਹੈ। ਉਹ ਹਲਕੇ ਅਤੇ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕਰਨ ਲਈ ਇਨੋਵਾ ਤੇ ਪੂਰੀ ਤਰ੍ਹਾਂ ਸਟੱਕ ਹੋਇਆ ਹੈ। ਇਸ ਤੋਂ ਇਲਾਵਾ, ਅਸੀਂ ਪਾਰਕ ਪਲਾਜ਼ਾ ਦੇ ਇੰਜੀਨਿਅਰਿੰਗ ਚੀਫ ਮਨੂ ਸੂਦ ਤੋਂ ਰੋਸ਼ਨੀ ਦੇ ਬਲਬਾਂ ਬਾਰੇ ਅਪਡੇਟ ਲਿੱਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਬਿਲਡਿੰਗ ਵਿੱਚ ਲਗਭਗ 3,000 ਬਲਬ ਹਨ, ਅਤੇ ਜਿਆਦਾਤਰ ਬਲਬ ਸੀ ਐਲ ਐਪ ਦੇ ਹਨ। ਉਹ ਇਸ ਹੋਟਲ ਨੂੰ ਆਪਣੇ ਉਦੇਸ਼ਾਂ ਤੇ 100% ਖਰਾ ਉਤਰਣ ਲਈ ਬੈਂਕਵੇਟ ਹਾਲ ਜਿਹੀਆਂ ਅਜੀਬ ਥਾਵਾਂ ਤੇ ਵੀ ਇਹ ਬਾਕੀ ਬਚੇ ਬਲਬਾਂ ਨੂੰ ਬਦਲਣ ਲਈ ਕਿਸੇ ਉਚਿਤ ਤਕਨੀਕ ਦੀ ਉਡੀਕ ਕਰ ਰਿਹਾ ਹੈ।

“How’s Jassi doing on his weight loss regime? Click Here to find out.”

 
ਸਨਮਾਨ ਸਹਿਤ
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.

ਮੇਰਾ ਸੀਵੀ ਪੜ੍ਹੋ  ਮੇਰੀ ਸ਼ਮੂਲੀਅਤਾਂ ਪੜ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ

ਦਫਤਰ: +91 161 4378030
ਮੋਬਾਈਲ: +91 98761 97761
ਫੈਕਸ: +91 161 277 1888
www.qilaraipur.org
ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ
ਜੱਸੀ ਖੰਗੂੜਾ ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ, ਐਨਆਰਆਈ ਤਾਲਮੇਲ ਪ੍ਰਬੰਧਕ
+91 98761 97761 ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ +44 751 529 8840
  ਈਮੇਲ: info@qilaraipur.org,  
  ਟੈਲੀਫੋਨ: +91 161 4378030