|
|
| ਜੱਸੀ ਵੱਲੋਂ ਸੰਦੇਸ਼... |
2010 ਦਾ ਪਹਿਲਾ ਮਹੀਨਾ ਮੇਰੇ ਲਈ ਬੇਹੱਦ ਵਿਅਸਥ ਮਹੀਨਾ ਰਿਹਾ। ਮੈਂ ਬਹੁਤ ਸਾਰੇ ਐਨ.ਆਰ.ਆਈ. ਭਰਾਵਾਂ ਨੂੰ ਮਿਲਿਆ ਅਤੇ ਹਰ ਮੀਟਿੰਗ ਵਿੱਚ ਵੱਧ ਤੋਂ ਵੱਧ ਸਿੱਖਣ ਲਈ ਮਿਲਿਆ ਅਤੇ, ਹਮੇਸ਼ਾ ਵਾਂਗੂ, ਕਈ ਦਿਲਚਸਪ ਚਰਚਾਵਾਂ ਹੋਈਆਂ।
ਮੇਰੇ ਐਮ.ਐਲ.ਏ ਬਣਨ ਦੇ ਬਾਅਦ ਤੋਂ ਮੇਰੇ ਕਈ ਵਿਦੇਸ਼ੀ ਦੌਰਿਆਂ ਅਤੇ ਵਿਦੇਸ਼ ਵਿੱਚ ਪੰਜਾਬੀਆਂ ਵੱਲੋਂ ਮੈਨੂੰ ਦਿੱਤੀ ਗਈ ਅਵਿਸ਼ਵਸਨੀ ਦਿਆਲਤਾ ਅਤੇ ਆਦਰ ਸਤਿਕਾਰ ਤੋਂ ਬਾਅਦ ਇੱਕ ਗੱਲ ਸਾਫ ਤੌਰ ਤੇ ਜਾਹਰ ਹੈ: ਦਸੰਬਰ ਅਤੇ ਜਨਵਰੀ ਦਾ ਪੂਰਾ ਮਹੀਨਾ ਪੰਜਾਬ ਵਿੱਚ ਪ੍ਰਵਾਸੀ ਭਾਰਤੀਆਂ ਦੀ ਆਓ-ਭਗਤ ਕਰਨ ਅਤੇ ਮੇਜ਼ਬਾਨੀ ਕਰਨ ਲਈ ਅਲੱਗ ਰੱਖਿਆ ਜਾਣਾ ਚਾਹੀਦਾ ਹੈ।
ਮੈਨੂੰ ਇਹ ਕਹਿਣ ਵਿੱਚ ਵੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਨਵੇਂ ਸਾਲ ਵਿੱਚ ਪਿਛਲੇ ਮਹੀਨੇ ਆਪਣੇ ਲਿੱਤੇ 6 ਸੰਕਲਪਾਂ ਵਿੱਚੋਂ 4 ਸੰਕਲਪਾਂ ਵਿੱਚ ਪੂਰਾ ਉਤਰਿਆਂ ਹਾਂ, ਖਾਸ ਤੌਰ ਤੇ ਉਹ ਵਾਲਾ ਜਿਸ ਵਿੱਚ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਾਦਾ ਕੀਤਾ ਸੀ। ਜੇ ਤੁਸੀਂ ਸਾਡੀ ਵੈੱਬਸਾਈਟ ਦੇਖੋ, ਤਾਂ ਤੁਸੀਂ ਵੀ ਦੇਖੋਗੇ ਕਿ ਮੇਰਾ ਭਾਰ ਦੱਸਣ ਲਈ ਮੇਰੇ ਕੋਲ ਇੱਕ ਬਟਨ ਹੈ। ਉਸਨੂੰ ਹਰ ਮਹੀਨੇ ਅਪਡੇਟ ਕੀਤਾ ਜਾਵੇਗਾ। ਨਿਸ਼ਚਿਤ ਤੌਰ ਤੇ, ਮੈਂ ਪਹਿਲਾਂ ਦੇ ਮੁਕਾਬਲੇ ਆਪਣੀ ਇਨੋਵਾ ਦੀ ਵਧੇਰੇ ਵਰਤੋਂ ਕੀਤੀ ਹੈ ਅਤੇ ਥੌੜੇ ਸਮੇਂ ਤਕ ਰੋਸ਼ਨੀ ਦੇ ਬਲਬਾਂ ਦੀ ਬਦਲੀ ਕਰਨਾ ਸ਼ੁਰੂ ਕਰਾਂਗੇ। ਮੇਰਾ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਲੇਖ ਵੀ ਪ੍ਰਕਾਸ਼ਿਤ ਹੋਇਆ ਸੀ। ਤੁਸੀਂ ਇਸ ਨਿਊਜ਼ਲੈਟਰ ਵਿੱਚ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋਗੇ।
ਹਮੇਸ਼ਾ ਦੀ ਤਰ੍ਹਾਂ ਤੁਹਾਡੇ ਸਮਰਥਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੇਲਾਂ ਪਾਉਂਦੇ ਰਹਿਣਾ ਅਤੇ ਫੋਨ ਕਰਦੇ ਰਹਿਣਾ। ਇਨਾਂ ਦੀ ਹਮੇਸ਼ਾ ਸਰਾਹਨਾ ਕੀਤੀ ਜਾਂਦੀ ਹੈ।
ਜੱਸੀ |
| |
|
|
|
|
| ਲੋਹੜੀ ਦਾ ਮੇਲਾ |
ਲੋਕਾਂ ਨੇ ਕੜਾਕੇ ਦੀ ਸਰਦੀ ਦਾ ਸਾਹਸਪੂਰਨ ਸਾਮ੍ਹਣਾ ਕਰਦੇ ਹੋਏ ਇੱਥੇ ਮਾਲਵਾ ਸੱਭਿਆਚਾਰਕ ਮੰਚ ਪੰਜਾਬੀ ਭਵਨ ਵੱਲੋਂ ਆਯੋਜਿਤ ਕੀਤੇ ਗਏ 16ਵੇਂ ਲੋਹੜੀ ਦੇ ਮੇਲੇ ਵਿੱਚ ਹਾਜ਼ਰੀਆਂ ਭਰੀਆਂ। ਪੰਜਾਬ ਦੇ ਮਸ਼ਹੂਰ ਗਾਇਕ ਇਸ ਮੇਲੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇੱਕ ਸ਼ਾਨਦਾਰ ਦਾਵਤ ਸਨ ਅਤੇ ਇਨ੍ਹਾਂ ਗਾਇਕਾਂ ਨੇ ਮਹਿਲਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਇੱਕ ਮਜਬੂਤ ਸੰਦੇਸ਼ ਵੀ ਛੱਡਿਆ, ਅਤੇ ਇਸੇ ਵਿਸ਼ੇ ਤੇ ਉਨ੍ਹਾਂ ਨੇ ਸੈਮੀਨਾਰ ਵੀ ਕੀਤਾ। ਡਿਪਟੀ ਕਮਿਸ਼ਨਰ ਵਿਕਾਸ ਗਰਗ ਨੇ ਕੁੜੀਆਂ ਲਈ ਲੋਕਾਂ ਨੂੰ ਇਹ ਕਹਿੰਦੇ ਹੋਏ ਲੋਹੜੀ ਦਾ ਤਿਉਹਾਰ ਮਨਾਉਣ ਲਈ ਕਿਹਾ ਕਿ "ਕੁੜੀਆਂ ਮੁੰਡਿਆਂ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਨ ਅਤੇ ਹਰ ਇੱਕ ਖੇਤਰ ਵਿੱਚ ਅੱਗੇ ਹਨ,"। ਮੰਚ ਚੇਅਰਮੈਨ ਕੇ.ਕੇ. ਬਾਵਾ ਨੇ ਕਿਹਾ ਕਿ ਮਹਿਲਾ ਭਰੂਣ ਹੱਤਿਆ ਇੱਕ ਜੁਰਮ ਹੈ ਅਤੇ ਅਜਿਹਾ ਕਰਦੇ ਹੋਏ ਫੜੇ ਜਾਣ ਵਾਲੇ ਵਿਅਕਤੀ ਨੂੰ ਸਲਾਖਾਂ ਦੇ ਪਿੱਛੇ ਬੰਦ ਕਰ ਦੇਣਾ ਚਾਹੀਦਾ ਹੈ।
ਪੰਜਾਬ ਮੇਲ ਯੂ.ਐਸ.ਏ. ਦੇ ਵਿਜ਼ਿਟਿੰਗ ਐਡਿਟਰ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਐਸ ਐਸ ਚੀਮਾ ਅਵਾਰਡ ਦਿੱਤਾ ਗਿਆ, ਲਹਿਮਬਰ ਹੁਸੈਨਪੁਰੀ ਨੂੰ ਜਸਵੰਤ ਸਿੰਘ ਭਾਵਰਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਡਾ. ਹਰਸ਼ਿੰਦਰ ਕੌਰ ਨੂੰ ਡਾ. ਵੀ ਐਨ ਤਿਵਾਰੀ ਅਵਾਰਡ ਦਿੱਤਾ ਗਿਆ, ਸਤਿੰਦਰ ਸਰਤਾਜ ਨੂੰ ਸ਼ਾਹ ਹੁਸੈਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਦਲਜੀਤ ਸਿੰਘ ਨੂੰ ਵੀ ਐਸ ਪਰਮਾਰ ਅਵਾਰਡ ਦਿੱਤਾ ਗਿਆ ਅਤੇ ਹਰਸਿਮਰਨ ਕੌਰ ਚਹਿਲ ਨੂੰ ਕਲਪਨਾ ਚਾਵਲਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਲਵਿੰਦਰ ਸੰਧੂ ਅਤੇ ਜਸਵਿੰਦਰ ਜੱਸੀ ਨੂੰ ਐਨ.ਆਰ.ਆਈ. ਅਵਾਰਡ ਦਿੱਤੇ ਗਏ। |
ਜੱਸੀ ਖੰਗੂੜਾ ਲੋਹੜੀ ਦੇ ਮੇਲੇ ਤੇ ਪੰਜਾਬੀ ਗਾਇਕ ਲਹਿਮਬਰ ਹੁਸੈਨਪੁਰੀ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ ਵਿੱਚ ਮਿ ਕੇ.ਕੇ. ਬਾਵਾ, ਲੁਧਿਆਣੇ ਦੇ ਐਮ.ਪੀ ਮਨੀਸ਼ ਤਿਵਾੜੀ, ਪੂਰਵ ਐਮ.ਐਲ.ਏ. ਮਲਕੀਅਤ ਸਿੰਘ ਬਿਰਮੀ, ਪੂਰਵ ਮੇਅਰ ਨਾਹਰ ਸਿੰਘ ਗਿੱਲ। |
|
| |
|
|
| ਮੀਡੀਆ |
ਜਨਵਰੀ ਵਿੱਚ ਭਾਰਤ ਦੇ ਵਿਧਾਅਕਾਂ ਦੀ ਭੂਮਿਕਾ ਅਤੇ ਸਥਾਨਕ ਭ੍ਰਿਸ਼ਟਾਚਾਰ ਦੀ ਸਮੱਸਿਆ ਬਾਰੇ ਇੰਡੀਅਨ ਐਕਸਪ੍ਰੈਸ ਵਿੱਚ "ਯੂਅਰ ਹੰਬਲ ਸਰਵੈਂਟ" ਲੇਖ ਪ੍ਰਕਾਸ਼ਤ ਹੋਣ ਦੇ ਨਾਲ ਹੀ ਜੱਸੀ ਦੇ ਦਫਤਰ ਦੀ ਚੰਗੀ ਸ਼ੁਰੂਆਤ ਦੇਖੀ ਗਈ। ਜੱਸੀ ਨੇ ਰੁਚਿਕਾ ਦੇ ਮਾਮਲੇ ਬਾਰੇ ਪੜ੍ਹਣ ਮਗਰੋਂ ਲਿਖਿਆ ਕਿ ਇਸਨੇ ਉਸਨੂੰ ਹੈਰਾਨ ਕਰ ਦਿੱਤਾ ਹੈ ਕਿ ਸੱਤਾ ਦੇ ਗਲਤ ਇਸਤੇਮਾਲ ਵਜੋਂ ਕਿੰਨੇ ਕੁ ਹੋਰ ਜੁਰਮਾਂ ਨੂੰ ਢੱਕਿਆ ਜਾਵੇਗਾ। ਇਹ ਲੇਖ ਪੜ੍ਹਣ ਲਈ, ਇੱਥੇ ਕਲਿੱਕ ਕਰੋ
ਇਸ ਦੌਰਾਨ, ਬਿਜਲੀ ਦੀ ਦਰਾਂ ਵਿੱਚ ਕਟੌਤੀ ਕਰਨ ਦਾ ਜਿਹੜਾ ਕਦਮ ਬਾਦਲ ਸਰਕਾਰ ਨੇ ਚੁੱਕਿਆ ਹੈ ਜਿਸਲਈ ਕੱਟੜਪੰਥੀ "ਘੱਟੋ-ਘੱਟ ਬਜਟ" ਲਈ 4,000 ਕਰੋੜ ਦੀ ਮਨਜ਼ੂਰੀ ਦੀ ਲੋੜ ਹੈ ਅਤੇ ਬਾਦਲ ਸਰਕਾਰ ਨੂੰ ਆਪਣੇ ਦਿਮਾਗ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਅਸਲ ਵਿੱਚ ਉਹ ਕਰ ਕੀ ਰਹੀ ਹੈ ਅਤੇ ਇਸਦੀ ਵਿਵਸਥਾ ਕਿਵੇਂ ਕਰੇਗੀ। ਇਨ੍ਹਾਂ ਮੁੱਦਿਆਂ ਤੇ ਪ੍ਰੈਸ ਰਿਲੀਜ਼ਾਂ ਨੂੰ ਪੜ੍ਹਣ ਲਈ, ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ:
ਖੰਗੂੜਾ ਨੇ ਕਿਹਾ, ਬਿਜਲੀ ਦੀ ਦਰਾਂ ਵਿੱਚ ਕਟੌਤੀ ਅਕਾਲੀ ਸਰਕਾਰ ਦੀ ਸਰਾਸਰ ਇੱਕ ਚਾਲ ਹੈ
ਅਨੁਦਾਨ ਨਿਕਾਸੀ ਲਈ ਵਿਧਾਨ ਸਭਾ ਦੀ ਮਨਜ਼ੂਰੀ ਦੀ ਲੋੜ ਹੈ। |
|
| |
|
|
| ਵਿਧਾਨ ਸਭਾ |
ਮਾਰਚ ਵਿੱਚ ਵਿਧਾਨ ਸਭਾ ਦੇ ਬਜਟ ਸੱਤਰ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਇਸਦੀਆਂ ਤਾਰੀਖਾਂ ਹਜੇ ਘੋਸ਼ਿਤ ਨਹੀਂ ਕੀਤੀਆਂ ਗਈਆਂ ਹਨ। ਇਸ ਲਈ ਜੱਸੀ ਇਸ ਵਿੱਚ ਉਠਾਏ ਜਾਣ ਵਾਲੇ ਸੁਆਲਾਂ ਤੇ ਕੰਮ ਕਰ ਰਿਹਾ ਹੈ, ਜਿਸਦੀ ਸਾਰਿਆ ਨੂੰ ਆਸ ਹੈ ਕਿ ਇਹ ਪਿਛਲੀ ਵਾਰ ਦੇ ਸਰਦੀ ਵਜੋਂ ਬਾਧਤ ਰਹਿਣ ਦੇ ਮੁਕਾਬਲੇ ਵਧੇਰੇ ਸਫਲ ਰਹੇ।
ਜੱਸੀ ਇਸ ਗੱਲ ਤੋਂ ਸੁਭਾਵਕ ਤੌਰ ਤੇ ਨਿਰਾਸ਼ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੇ ਇਸ ਕਾਰਨ ਵਜੋਂ ਉਸਦੇ ਸਾਰੇ ਸੁਆਲਾਂ ਨੂੰ ਪੇਸ਼ ਕਰਨ ਲਈ ਮਨਾ ਕਰ ਦਿੱਤਾ ਕਿ ਉਹ ਵਾਜਬ ਨਹੀਂ ਹਨ।
ਤੁਸੀਂ ਆਪ ਹੀ ਇਨ੍ਹਾਂ ਨੂੰ ਇੱਥੇ ਕਲਿੱਕ ਕਰਕੇ ਪੜ੍ਹਣ ਰਾਹੀਂ ਇਸਦਾ ਨਿਰਣਾ ਕਰੋ ਕਿ ਕੀ ਵਾਕੇ ਹੀ ਮੇਰੇ ਸੁਆਲ ਵਾਜਬ ਸਨ ਜਾਂ ਨਹੀਂ। |
 |
|
| |
|
|
| ਕਾਂਗਰਸ ਦਾ ਸਦੱਸਤਾ ਅਭਿਆਨ |
| ਸਾਨੂੰ ਖੁਸ਼ੀ ਹੈ ਕਿ ਸਦੱਸਤਾ ਅਭਿਆਨ ਦੇ ਚਲਦੇ ਅਸੀਂ 14,700 ਫਾਰਮ ਨੂੰ ਜਮ੍ਹਾਂ ਕਰਨ ਦੇ ਯੋਗ ਰਹੇ! ਇਹ ਸੰਖਿਆ ਸਾਫ ਤੌਰ ਤੇ ਮੌਜੂਦਾ ਸਰਕਾਰ ਦੇ ਅਸੰਤੋਖਜਨਕ ਰਵੱਈਏ ਨੂੰ ਅਤੇ ਬੇਹਤਰ ਤਬਦੀਲੀ ਹੋਣ ਦੀ ਇੱਛਾ ਨੂੰ ਦਰਸਾਉਂਦੀ ਹੈ। ਅਸੀਂ ਪੁਰਾਣੇ ਅਤੇ ਨਵੇਂ ਕਾਂਗਰਸ ਮੈਂਬਰਾਂ ਅਤੇ ਵਿਸਤਰਤ ਤੌਰ ਤੇ ਜਨਤਾ ਦੇ ਨਾਲ ਮਿਲ ਕੇ ਲਗਾਤਾਰ ਕੰਮ ਕਰਾਂਗੇ ਅਤੇ ਇਸ ਖੇਤਰ ਨੂੰ ਤੱਰਕੀ ਵਲ ਲੈ ਕੇ ਜਾਵਾਂਗੇ। |
|
| |
|
|
| ਐਨ.ਆਰ.ਆਈ. ਵਿਧਾਅਕਾਂ ਨੂੰ ਮਿਲਣਾ |
| ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਪਿਛਲੇ ਕਈ ਹਫਤਿਆਂ ਵਿੱਚ ਕਾਫੀ ਐਨ.ਆਰ.ਆਈ. ਸਾਨੂੰ ਮਿਲਣ ਲਈ ਆਏ। ਹਰ ਇੱਕ ਦੌਰੇ ਅਤੇ ਮੀਟਿੰਗ ਨੇ ਸਾਨੂੰ ਐਨ.ਆਰ.ਆਈ. ਭਰਾਵਾਂ ਦੇ ਉਦੇਸ਼ਾਂ, ਉਨ੍ਹਾਂ ਦੇ ਭਾਰਤ ਨਾਲ ਸਬੰਧਾਂ ਬਾਰੇ ਬੇਹਤਰ ਸਮਝ ਪ੍ਰਦਾਨ ਕੀਤੀ ਅਤੇ ਇਹ ਵੀ ਸਮਝਾਇਆ ਕਿ ਆਪਣੇ ਪਿੰਡਾਂ ਅਤੇ ਨਗਰਾਂ ਦੀ ਤਰੱਕੀ ਵਿਚ ਸਹਿਯੋਗ ਦੇਣ ਲਈ ਉਹ ਕਿੰਨਾ ਯੋਗਦਾਨ ਦੇਣਾ ਚਾਹੁੰਦੇ ਹਨ। ਜੱਸੀ ਪਿੰਡਾਂ ਵਿੱਚ ਅਤੇ ਆਪਣੇ ਲੁਧਿਆਣੇ ਦੇ ਦਫਤਰ ਵਿੱਚ ਕਾਫੀ ਐਨ.ਆਰ.ਆਈ.ਭਰਾਵਾਂ ਨੂੰ ਮਿਲਿਆ। ਐਨ.ਆਰ.ਆਈ. ਭਰਾਵਾਂ ਲਈ ਨਿਆਂ ਨੂੰ ਵਧਾਵਾ ਦੇਣ ਲਈ ਹਰ ਇੱਕ ਗੱਲਬਾਤ ਇੱਕ ਮਹੱਤਵਪੂਰਨ ਹੈ, ਜੋ ਜੱਸੀ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। |
 |
 |
27 ਜਨਵਰੀ 2010 ਨੂੰ ਮੈਜਸਟਿਕ ਪਾਰਕ ਪਲਾਜ਼ਾ ਤੇ ਮਿ. ਹੇਅਰ ਦੇ ਸੁਆਗਤ ਵਿੱਚ ਰਾਤ ਦੇ ਭੋਜਨ ਵਿੱਚ ਮੌਜੂਦ ਜੱਸੀ ਖੰਗੂੜਾ, ਜੈਬੀਰ ਖੰਗੂੜਾ, ਹਰੰਸ ਸਿੰਘ ਕੰਵਲ, ਅਤੇ ਮਲਕੀਅਤ ਸਿੰਘ ਦਾਖਾ। |
17 ਜਨਵਰੀ 2010 ਨੂੰ ਮੈਜਸਟਿਕ ਪਾਰਕ ਪਲਾਜ਼ਾ ਤੇ ਸ. ਗੁਰਬਕਸ਼ ਮੱਲ੍ਹੀ ਦੇ ਸੁਆਗਤ ਵਿੱਚ ਰਾਤ ਦੇ ਭੋਜਨ ਵਿੱਚ ਮੌਜੂਦ ਮਲਕੀਅਤ ਸਿੰਘ ਦਾਖਾ, ਜੱਸੀ ਖੰਗੂੜਾ, ਹਰਜਿੰਧਰ ਥਿੰਦ, ਗੁਰਬਕਸ਼ ਮੱਲ੍ਹੀ ਅਤੇ ਕੇ.ਕੇ. ਬਾਵਾ। |
|
|
| |
|
|
| ਐਨ.ਆਰ.ਆਈ ਮੀਡੀਆ |
ਐਨ.ਆਰ.ਆਈ ਮੀਡੀਆ ਅਹਿਮ ਹਿੱਸਾ ਹੈ। ਬਹੁਤ ਸਾਰੇ ਐਨ.ਆਰ.ਆਈ. ਆਪਣੇ ਦੇਸ਼ਾ ਵਿੱਚ ਬੈਠੇ ਹੋਏ ਵੀ ਘਰੇਲੂ ਭਾਰਤੀ ਪਤਰਕਾਰਿਤਾ ਅਤੇ ਚੈਨਲਸ ਨਾਲ ਜੁੜੇ ਹੋਏ ਹਨ। ਅਸੀਂ ਬਹੁਤ ਸਾਰੇ ਐਨ.ਆਰ.ਆਈ ਮੀਡੀਆ ਨੂੰ ਪੇਸ਼ ਕਰਣ ਵਾਲੀਆਂ ਨਾਲ ਜੁੜੇ ਹੋਏ ਹਾਂ ਅਤੇ ਜੋ ਸਹਿਯੋਗ ਓਹ ਸਾਨੂੰ ਦੇ ਰਹੇ ਹਨ ਉਸ ਲਈ ਅਸੀਂ ਓਹਨਾਂ ਦੇ ਧੰਨਵਾਦੀ ਹਾਂ।ਸਤਨਾਮ ਸਿੰਘ ਚਾਹਲ ਅਤੇ ਗੁਰਜਤਿੰਦਰ ਰੰਧਾਵਾ ਇਸ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਨ ਅਤੇ ਓਹਨਾਂ ਨੂੰ ਹਮੇਸ਼ਾਂ ਦਿਲਚਸਪੀ ਨਾਲ ਸੁਣਿਆ ਜਾਂਦਾ ਹੈ।
ਇਸ ਮਹੀਨੇ ਸਾਡੇ ਕੋਲ ਇਨ੍ਹਾ ਦੋਵੇਂ ਸ਼ਖਸੀਅਤਾਂ ਸਤਨਾਮ ਸਿੰਘ ਚਾਹਲ – ਐੇਡੀਟਰ ਪੰਜਾਬ ਨਿਊਜ਼ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਐਡੀਟਰ ਪੰਜਾਬ ਮੇਲ ਯੂ.ਐਸ.ਏ. ਨੇ ਸ਼ਿਰਕਤ ਕੀਤੀ।
ਸਤਨਾਮ ਸਿੰਘ ਚਾਹਲ ਦਾ ਨਜ਼ਰੀਆ ਪੰਜਾਬ ਦੇ ਵਿਸ਼ਿਆ ਅਤੇ ਮਸਲਿਆਂ ਬਾਰੇ ਸੀ। ਓਹਨਾਂ ਨੇ ਪੰਜਾਬੀ ਯੂਨਿਵਰਸਟੀ ਪਟਿਆਲਾ ਵਿਖੇ ਆਯੋਜਿਤ ਇਕ ਪ੍ਰੈਸ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਿਤੇ ਜਿਸ ਵਿੱਚ ਓਹਨਾਂ ਨੇ ਮੌਜੂਦਾ ਰਾਜਨੀਤੀਕ ਕਲਚਰ ਕਿਸ ਤਰਾਂ ਭਾਰਤ ਨੂੰ ਅਗੇ ਵਧਨ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਓਹਨਾਂ ਨੇ ਆਬਾਦੀ ਨਾਲ ਸੰਬਧਤ ਮੁਦਿਆਂ ਅਤੇ ਮੀਡੀਆ ਇਕ ਗਣਤੰਤਰ ਵਿੱਚ ਕਿਸ ਤਰਾਂ ਦਾ ਰੋਲ ਨਿਭਾ ਸਕਦਾ ਹੈ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਗੁਰਜਤਿੰਦਰ ਸਿੰਘ ਰੰਧਾਵਾ ਨੇ ਆਪਣੀ ਯਾਤਰਾ ਦੋਰਾਨ ਵਿਚਾਰ ਪੇਸ਼ ਕਿਤੇ ਕਿ ਕਿਸ ਤਰ੍ਹਾਂ ਪੰਜਾਬੀ ਮੀਡੀਆ ਨਾ ਸਿਰਫ ਸਾਨੂੰ ਸੰਬਧਿਤ ਮੁਦਿਆਂ ਬਾਰੇ ਜਾਣੂ ਕਰਵਾਉਂਦਾ ਹੈ ਬਲਕਿ ਭਾਈਚਾਰੇ ਦੇ ਮੈਂਬਰਾਂ ਖਾਸਕਰ ਕੇ ਪੁਰਾਣੇ ਮੈਂਬਰਾਂ ਲਈ ਜੀਵਨਦਾਈ ਰੋਲ ਨਿਭਾਉਂਦਾ ਹੈ। ਓਹਨ੍ਹਾਂ ਨੇ ਪੰਜਾਬੀ ਰਾਈਟਰਜ਼ ਕੋ-ਓਪਰੇਟਿਵ ਸੋਸਾਈਟੀ ਲਿਮਿਟਿਡ ਦੁਆਰਾ ਆਯੋਜਿਤ ਸੈਮੀਨਾਰ ਵਿੱਚ ਭਾਸ਼ਣ ਦਿੱਤਾ ਸੀ। |
 |
 |
ਸਤਨਾਮ ਸਿੰਘ ਚਾਹਲ |
ਗੁਰਜਤਿੰਦਰ ਰੰਧਾਵਾ |
|
|
| |
|
|
| 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਜਸ਼ਨ-ਮਨਾਈ |
ਜੱਸੀ ਦਾ ਮੰਣਨਾ ਹੈ ਕਿ ਆਜ਼ਾਦੀ ਲਈ ਇਤਿਹਾਸਕ ਸੰਘਰਸ਼ ਕਰਨ ਵਾਲਿਆਂ ਅਤੇ ਭਾਰਤ ਦੇ ਸੰਵਿਧਾਨ ਸੰਸਦ ਵਿੱਚ ਸਾਡੇ ਸੰਸਥਾਪਕ ਪਿਤਾ ਦੀ ਕੜੀ ਮੇਹਨਤਾਂ ਦੀ ਯਾਦ ਮੁੜ ਤਾਜ਼ਾ ਕਰਨ ਲਈ ਹਰ ਇੱਕ ਭਾਰਤੀ ਲਈ ਗਣਤੰਤਰ ਦਿਵਸ ਮਨਾਉਣਾ ਬਹੁਤ ਮਹੱਤਵਪੂਰਨ ਹੈ।
ਮਨੀਸ਼ ਤਿਵਾੜੀ, ਜੱਸੀ ਖੰਗੂੜਾ ਅਤੇ ਇਸਦੇ ਸਮਰਥਕਾਂ ਨੇ ਗਣਤੰਤਰ ਦਿਵਸ ਦੀ 60ਵੀਂ ਵਰੇਗੰਡ ਮਨਾਉਣ ਲਈ ਮੁਲਾਪੁਰ, ਗਿੱਲ ਅਤੇ ਲੁਧਿਆਣੇ ਦੇ ਦੱਖਣੀ ਇਲਾਕਿਆਂ ਦਾ ਦੌਰਾ ਕੀਤਾ।
ਤਸਵੀਰ ਵਿੱਚ ਇਹ ਸਾਰੇ ਡੇਹਲੋਂ ਮੇਨ ਚੌਂਕ ਵਿੱਚ ਹਨ। |
26 ਜਨਵਰੀ 2010 ਨੂੰ ਭਾਰਤ ਦੇ 60ਵੇਂ ਗਣਤੰਤਰ ਦਿਵਸ ਨੂੰ ਮਨਾਉਣ ਲਈ ਮਨੀਸ਼ ਤਿਵਾੜੀ, ਐਮ.ਪੀ., ਜੱਸੀ ਖੰਗੂੜਾ ਅਤੇ ਇਸਦੇ ਸਮਰਥਕਾਂ ਨੇ ਝੰਡਾ ਲਹਿਰਾਇਆ। |
|
| |
|
|
| ਮੈਕਰੋ ਡੇਰੀ ਵੈਂਚਰਜ਼ ਪ੍ਰਾਈਵੇਟ ਲਿਮਟਡ (ਐਮ.ਡੀ.ਵੀ.ਐਲ.) |
ਸਾਡਾ ਉਦਯੋਗ ਸਮੁਦਾਏ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਅੱਗੇ ਵਧ ਰਿਹਾ ਹੈ। ਜਾਨਵਰਾਂ ਦੀ ਗਿਣਤੀ ਹੁਣ 2000 ਹੋਣ ਜਾ ਰਹੀ ਹੈ। ਫੱਲੇਵਾਲ (ਸਾਡਾ ਪਹਿਲਾ ਸੈਟਾਲਾਈਟ ਯੁਨਿਟ) ਵਿੱਚ ਹੁਣ 450 ਜਾਨਵਰਾਂ ਦੀ ਸਮਰੱਥਾ ਹੈ ਜਿਸ ਵਿੱਚ ਗਰੀਬ ਘਰਾਣੇ ਦੀਆਂ ਲਗਭਗ 90 ਔਰਤਾਂ ਨੇਮਤ ਮਾਸਿਕ ਆਮਦਨੀ ਕਮਾ ਰਹੀਆਂ ਹਨ। ਇਸ ਮਹੀਨੇ ਅਸੀਂ ਖੂੰਡਰ ਸਮੁਦਾਏ ਡੇਰੀ ਯੁਨਿਟ ਦਾ ਭੰਡਾਰਨ ਸ਼ੁਰੂ ਕਰਾਂਗੇ, ਅਤੇ ਫੱਲੇਵਾਲ ਵਿੱਚ ਹੋਰ ਸਟਾਕ ਸ਼ਾਮਲ ਕਰਾਂਗੇ।
ਐਮ.ਡੀ.ਵੀ.ਐਲ. ਦੀ ਇਸ ਸਾਲ ਮਾਰਚ ਜਾਂ ਅਪ੍ਰੈਲ ਵਿੱਚ ਤਰਲ ਦੁੱਧ ਦੀ ਖੁਦ ਵਿਕਰੀ ਸ਼ੁਰੂ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਭਾਰਤ ਦਾ ਸਭ ਤੋਂ ਸ਼ੁੱਧ ਹੋਵੇਗਾ। |

ਫੱਲੇਵਾਲ ਸੈਟਾਲਾਈਟ ਯੁਨਿਟ ਤੇ ਮਹਿਲਾ ਉੱਦਮੀ ਲੋਹੜੀ ਦਾ ਤਿਓਹਾਰ ਮਨਾਉਂਦੇ ਹੋਏ। |
|
| |
|
|
| ਸਮਰਥਨ |
| ਜਦਕਿ ਇਹ ਜੱਸੀ ਦੀ ਪੱਕੀ ਪ੍ਰਤੀਬੱਧਤਾ ਹੈ ਕਿ ਅਸੀਂ ਆਪਣੇ ਕਿਸੇ ਵੀ ਸਮਰਥਕ ਕੋਲੋਂ ਧਨ ਦੀ ਮੰਗ ਨਹੀਂ ਕਰਾਂਗੇ, ਸਾਨੂੰ ਇਸ ਬਾਰੇ ਕਈ ਸੁਆਲ ਪੁੱਛੇ ਜਾ ਰਹੇ ਹਨ ਕਿ ਤੁਸੀਂ ਆਪਣੇ ਜੱਦੀ ਪਿੰਡਾਂ ਦੇ ਸੁਧਾਰ ਵਿੱਚ ਕਿਵੇਂ ਸਹਿਯੋਗ ਦੇ ਸਕਦੇ ਹੋ। ਹੌਲੀ-ਹੌਲੀ ਅਸੀਂ ਆਪਣੇ ਖੇਤਰੀ ਪਿੰਡਾਂ ਦੇ ਵਿਕਾਸ ਦੀ ਪਹਿਲਾਂ ਦੇ ਮੁਕਾਬਲੇ ਵਧੇਰੇ ਸਾਫ ਤਸਵੀਰ ਦਾ ਨਿਰਮਾਣ ਕਰ ਰਹੇ ਹਾਂ, ਅਤੇ ਤੁਹਾਡੇ ਨਾਲ ਪਿੰਡਾਂ ਦੇ ਸੁਧਾਰ ਅਤੇ ਸਮਰੱਥਾ ਨਿਰਮਾਣ ਉਪਰਾਲਿਆਂ ਸਬੰਧੀ ਵਿਉਂਤਾਂ ਬਾਰੇ ਚਰਚਾ ਕਰਕੇ ਖੁਸ਼ੀ ਮਹਿਸੂਸ ਕਰਾਂਗੇ। ਲਿੰਡਸੇ ਜਾਂ ਡਾ. ਸੂਰੀ ਇਸ ਮੁੱਦੇ ਤੇ ਤੁਹਾਡੇ ਨਾਲ ਜੁਆਬੀ ਪ੍ਰਤੀਕਿਰਿਆ ਕਰਕੇ ਖੁਸ਼ੀ ਮਹਿਸੂਸ ਕਰਨਗੇ। |
|
| |
|
|
| ਸ. ਹਰਬਕਸ਼ ਸਿੰਘ ਖੰਗੂੜਾ ਨੂੰ ਜਨਮਦਿਨ ਦੀ ਮੁਬਾਰਕਬਾਦ |
29 ਜਨਵਰੀ ਨੂੰ ਸ. ਹਰਬਕਸ਼ ਸਿੰਘ ਖੰਗੂੜਾ ਲਈ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਗਿਆ। ਇਹ ਉਨ੍ਹਾਂ ਦਾ 75ਵਾਂ ਜਨਮਦਿਨ ਸੀ ਅਤੇ ਸਾਰਾ ਪਰਿਵਾਰ ਅਤੇ ਦੋਸਤ ਉਨ੍ਹਾਂ ਨਾਲ ਇਸਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਅਸੀਂ ਉਨ੍ਹਾਂ ਨੂੰ ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ!
ਜੱਸੀ ਖੰਗੂੜਾ ਦੇ ਪਿਤਾ ਅਤੇ ਸ. ਹਰਬਕਸ਼ ਸਿੰਘ ਖੰਗੂੜਾ 1963 ਵਿੱਚ ਇਕੱਠੇ ਇੰਗਲੈਂਡ ਗਏ।ਉਹ ਇਕ ਦੂਸਰੇ ਨੂੰ 1954 ਤੋ ਚੰਗੀ ਤਰਾਂ ਜਾਣਦੇ ਹਨ।ਉਹ ਇਸ ਸੰਘਰਸ਼ ਦੇ ਲੰਬੇ ਸਮੇਂ ਦੌਰਾਨ ਇਕ ਦੂਸਰੇ ਦੇ ਹੋਰ ਨੇੜੇ ਆਏ, ਇੱਕਠੇ ਰਹੇ ਅਤੇ ਭਾਈਚਾਰੇ ਲਈ ਇੱਕਠੇ ਕੰਮ ਕਿਤੇ। |
 |
|
| |
|
|
| ਟੀਮ ਜੱਸੀ |
| ਇਸ ਮਹੀਨੇ ਅਸੀਂ ਲਿੰਡਸੇ ਸਿੰਘ (ਪੂਰਵ ਸ਼ੈਫਰਡ) ਨਾਲ ਮਿਲੇ ਜਿਸਨੇ ਜੱਸੀ ਅਤੇ ਉਨ੍ਹਾਂ ਦੇ ਪਿਤਾ ਜੀ ਨਾਲ 2003-4 ਵਿੱਚ ਕੰਮ ਕੀਤਾ ਅਤੇ 2008 ਵਿੱਚ ਆਪਣੇ ਦਫਤਰਾਂ ਨੂੰ ਪਰਤੇ। ਲਿੰਡਸੇ ਬਾਬੂ ਜੋਗਿੰਦਰ ਸਿੰਘ ਬੈਨਵੋਲੇੰਟ ਟ੍ਰਸਟ ਦੀ ਪ੍ਰਾਜੈਕਟ ਡਾਇਰੈਕਟਰ ਹੈ ਅਤੇ ਹਲਕਾ ਦਫਤਰ ਵਿੱਚ ਵੀ ਕੰਮ ਕਰਦੀ ਹੈ। ਲਿੰਡਸੇ ਜੱਸੀ ਦੇ ਕਈ ਕੰਮਾਂ ਵਿੱਚ ਸਹਿਯੋਗ ਦਿੰਦੀ ਹੈ ਜਿਵੇਂ ਇਹ ਨਿਊਜ਼ਲੈਟਰ, ਸੋਧ, ਅਤੇ ਐਮ.ਡੀ.ਵੀ.ਐਲ. ਮਹਿਲਾ ਉੱਦਮੀ ਯੋਜਨਾ। ਉਹ ਵਿਦੇਸ਼ ਵਿੱਚ ਜੱਸੀ ਦੇ ਸਮਰਥਕਾਂ ਨਾਲ ਅਤੇ ਉਨ੍ਹਾਂ ਲੋਕਾਂ ਨਾਲ ਜੁਆਬੀ ਪ੍ਰਤੀਕਿਰਿਆ ਕਰਦੀ ਹੈ ਜੋ ਪਿੰਡਾਂ ਦੇ ਸੁਧਾਰ ਵਿਚ ਆਪਣਾ ਸਹਿਯੋਗ ਦੇਣਾ ਚਾਹੁੰਦੇ ਹਨ।ਲਿੰਡਸੇ 2001 ਵਿੱਚ ਯੂ.ਕੇ. ਤੋਂ ਭਾਰਤ ਆਈ। 10 ਜਨਵਰੀ ਨੂੰ ਉਸਨੇ ਅੰਮ੍ਰਿਤਸਰ ਦੇ ਨਵਨੀਤ ਸਿੰਘ ਨਾਲ ਵਿਆਹ ਰਚਾਇਆ, ਜਿੱਥੇ ਉਹ ਹੁਣ ਰਹਿ ਰਹੀ ਹੈ, ਫੇਰ ਵੀ ਅਕਸਰ ਉਹ ਪੰਜਾਬ ਦੇ ਅਜਿਹੇ ਪਿੰਡਾਂ ਦਾ ਦੌਰਾ ਕਰਦੀ ਹੈ ਜਿੱਥੇ ਉਹ ਜਾ ਸਕੇ। |
 |
|
| |
|
|
| ਵਿਪਿਨ ਸਾਗਰ |
ਮਿ. ਵਿਪਿਨ ਸਾਗਰ ਇਸ ਕੰਪਨੀ/ਸੰਸਥਾ ਦੇ ਪੂਰਵ-ਕਰਮਚਾਰੀ ਹਨ, ਉਨ੍ਹਾਂ ਦੀ ਰੁਜ਼ਗਾਰ-ਅਵਧੀ 7 ਜਨਵਰੀ 2010 ਨੂੰ ਸਮਾਪਤ ਕਰ ਦਿੱਤੀ ਗਈ ਹੈ। ਕਿਰਪਾ ਕਰਕੇ ਨੋਟ ਕਰੋ ਕਿ ਇਹ ਕੰਪਨੀ/ਸੰਸਥਾ ਮਿ. ਸਾਗਰ ਨੂੰ ਆਪਣੇ ਪ੍ਰਤੀਨਿੱਧ ਦੇ ਰੂਪ ਵਿੱਚ ਕਿਸੇ ਵੀ ਮੁੱਦੇ ਲਈ ਅਧਿਕਾਰਤ ਨਹੀਂ ਕਰਦੀ, ਅਤੇ ਅਸੀਂ ਅਜਿਹੇ ਕਿਸੇ ਮਾਮਲੇ ਵਿੱਚ ਕੋਈ ਵੀ ਦੇਣਦਾਰੀ ਜਾਂ ਜਿੰਮੇਵਾਰੀ ਦਾ ਬੀੜਾ ਨਹੀਂ ਚੁੱਕਦੇ ਜਿਸ ਵਿੱਚ ਉਹ ਆਪਣੇ ਆਪ ਨੂੰ ਇਸ ਕੰਪਨੀ/ਸੰਸਥਾ ਦੇ ਏਜੰਟ ਅਤੇ/ਜਾਂ ਕਰਮਚਾਰੀ, ਅਤੇ/ਜਾਂ ਪ੍ਰਤੀਨਿੱਧ ਜਾਂ ਸਹਿਯੋਗੀ ਠਹਿਰਾਉਂਦੇ ਹਨ।
ਵਿਪਿਨ ਨੂੰ ਇਸ ਆਰੋਪ ਵਜੋਂ ਕੱਢ ਦਿੱਤਾ ਗਿਆ ਹੈ ਕਿ ਬੈਂਕ ਘੋਟਾਲੇ ਵਿੱਚ ਉਨ੍ਹਾਂ ਦਾ ਹੱਥ ਹੋ ਸਕਦਾ ਹੈ ਅਤੇ ਜੇ.ਐਸ.ਕੇ. ਨੂੰ ਦਿਤੇ ਉਨ੍ਹਾਂ ਦੇ ਬਿਆਨਾਂ ਵਿੱਚ ਠੋਸਪਣ ਦੀ ਕਮੀ ਸੀ।
ਜਿੱਥੇ ਹੋਰ ਨੇਤਾ ਆਪਣੇ ਕੁਕਰਮਾਂ ਨੂੰ ਛਿਪਾਉਣ ਵਾਸਤੇ ਆਪਣੇ ਨਾਲ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਚਾਉਣ ਲਈ ਹੱਥ ਪੈਰ ਮਾਰਦੇ ਹਨ, ਉੱਥੇ ਜੱਸੀ ਨੇ ਕਨੂੰਨ ਦੀ
ਪਾਲਣਾ ਕਰਦੇ ਹੋਏ ਵਿਪਿਨ ਸਾਗਰ ਨੂੰ ਆਰੋਪੀ ਪਾਏ ਜਾਣ ਤੇ ਤੁਰੰਤ ਹੀ ਪੁਲਿਸ (ਇਸ ਮਾਮਲੇ ਦੇ ਐਸ.ਐਸ.ਪੀ. ਖੰਨਾ) ਨੂੰ ਸੂਚਨਾ ਦਿੱਤੀ। |
|
| |
|
|
| ਟਵਿਟਰ |
| ਅੱਜ ਦੀ ਤਾਰੀਕ ਵਿੱਚ ਸਾਰੇ ਸਮਾਜਕ ਨੈੱਟਵਰਕਾਂ ਤੋਂ ਬਾਅਦ, ਜੱਸੀ ਹੁਣ ਟਵਿਟਰ ਤੇ ਹੈ ਅਤੇ ਵਧੇਰੇ ਟਵੀਟ ਕਰਨ ਦਾ ਵਾਦਾ ਕੀਤਾ ਹੈ। ਸੰਪਰਕ ਵਿੱਚ ਰਹਿਣ ਲਈ ਜੱਸੀ ਖੰਗੂੜਾ ਨੂੰ ਫੌਲੋ ਕਰੋ। ਉਹ ਜਲਦ ਹੀ ਫੇਸਬੁੱਕ ਤੇ ਵੀ ਆਣਗੇ ਅਤੇ ਅਸੀਂ www.qilaraipur.comਹੋਮਪੇਜ਼ ਦੀਆਂ ਦੋਵੇਂ ਸਾਈਟਾਂ ਤੇ ਲਿੰਕ ਰਖਾਂਗੇ। ਅਸੀਂ ਇਹ ਦੇਖਣਾ ਚਾਹਾਂਗੇ ਕਿ ਇਹ ਪਰਤੱਖ ਅਤੇ ਸੰਖੇਪ ਮੀਡੀਅਮ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ!
|
 |
|
| |
|
|
| ਜੱਸੀ ਦੇ ਨਵੇਂ ਸਾਲ ਦੇ ਸੰਕਲਪ |
| ਜੱਸੀ ਦੇ ਨਵੇਂ ਸਾਲ ਦੇ ਸੰਕਲਪਾਂ ਦੇ ਮੁਤਾਬਕ, ਅਸੀਂ ਉਨ੍ਹਾਂ ਦੇ ਭਾਰ ਘਟਾਉਣ ਦਾ ਰਿਕਾਰਡ ਰੱਖਣ ਲਈ ਇੱਕ ਪੰਨਾ ਬਣਾਇਆ ਹੈ। ਉਹ ਆਪਣੇ ਆਪ ਨੂੰ ਪ੍ਰੇਰਿਤ ਰੱਖਣ ਲਈ ਹਰ ਮਹੀਨੇ ਇਸਨੂੰ ਅਪਡੇਟ ਕਰਣਗੇ। ਜੇ ਤੁਸੀਂ ਭਾਰ ਘਟਾਉਣ ਵਿੱਚ ਜੱਸੀ ਨਾਲ ਸ਼ਾਮਲ ਹੋਣਾ ਚਾਹੁੰਦੇ ਹੋ ਅਤੇ ਹੋਰ ਫਿੱਟ ਅਤੇ ਤੰਦਰੁਸਤ ਹੋਣਾ ਚਾਹੁੰਦੇ ਹੋ, ਤਾਂ ਸਾਨੂੰ ਦੱਸੋ! ਪੰਨਾ ਦੇਖਣ ਲਈ, ਇੱਥੇ ਕਲਿੱਕ ਕਰੋ |
 |
|
| |
|
|
| ਜੱਸੀ ਦੀ ਵਿਦੇਸ਼ ਯਾਤਰਾ |
ਜੱਸੀ ਖੰਗੂੜਾ 3 ਦਸੰਬਰ 2009 ਤੋਂ ਭਾਰਤ ਵਿੱਚ ਹੀ ਹਨ ਅਤੇ ਹੁਣ ਓਹ 12 ਫਰਵਰੀ ਤੋਂ 15 ਫਰਵਰੀ ਤੱਕ ਸੁਖਜੀਤ ਪੁਤਰੀ ਸ਼੍ਰੀ ਰੰਧੀਰ ਸਿੰਘ ਖੰਗੂੜਾ ਦੇ ਵਿਆਹ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕੈਲੀਫੋਰਨੀਆ (ਅਮਰੀਕਾ) ਵਿੱਚ ਰਹਿਣਗੇ।
15 ਫਰਵਰੀ ਨੂੰ ਓਹ ਸੈਨਫਰੈਸਿਸਕੋ ਤੋਂ ਵੈਨਕੋਵਰ ਲਈ ਫਲਈਟ ਲੈਣਗੇ ਜਿਥੇ ਕਿ ਓਹ ਕੁਝ ਸਮਾ ਰੁਕਣਗੇ। ਉਸ ਤੋਂ ਬਾਅਦ ਉਸੀ ਸ਼ਾਮ ਓਹ ਸਿਐਟਲ ਤੋਂ ਨੰਗਲ ਪਹੁੰਚਣਗੇ, ਜਿਥੇ ਕਿ ਓਹ ਭਾਰਤ ਵਾਪਿਸ ਆਉਣ ਦੀ ਤਰੀਕ 19 ਫਰਵਰੀ ਤੱਕ ਦੋ ਰਾਤਾਂ ਗੁਜਾਰਣਗੇ। |
 |
|
| |
|
|
ਸਨਮਾਨ ਸਹਿਤ
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.
ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ
ਦਫਤਰ: +91 161 4378030
ਮੋਬਾਈਲ: +91 98761 97761
ਫੈਕਸ: +91 161 277 1888
www.qilaraipur.org |
|
|
| ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ |
|
|
|
|