ਜੱਸੀ ਖੰਗੂੜਾ ਨਾਲ ਤੇ ਮਿਲੋ
 
Print This
 
 
 
ਸਾਨੂੰ ਇੱਥੇ ਈ-ਮੇਲ ਕਰੋ : info@qilaraipur.org
ਜੱਸੀ ਖੰਗੂੜਾ ਐਮ.ਐਲ.ਏ
ਹਲਕਾ ਕਿਲਾ ਰਾਏਪੁਰ
ਵੱਲੋਂ
 
ਮਹੀਨੇਵਾਰ ਈ-ਨਿਊਜ਼ਲੈਟਰ ਜੁਲਾਈ 2010
ਜੱਸੀ ਵੱਲੋਂ ਸੰਦੇਸ਼
ਇਸ ਮਹੀਨੇ ਮੈਂ ਗਰਮੀਆਂ ਦੀ ਛੁੱਟੀਆਂ ਮਨਾਉਂਦੇ ਹੋਏ ਜਿਆਦਾਤਰ ਸਮਾਂ ਆਪਣੇ ਪਰਿਵਾਰ ਨਾਲ ਹੀ ਬਿਤਾਇਆ। ਅਸੀਂ ਯੂ ਕੇ ਵਿੱਚ ਢਾਈ ਹਫਤੇ ਬਿਤਾਉਣ ਮਗਰੋਂ ਪਰੇਗ, ਯੂਰੋਡਿਜ਼ਨੀ ਅਤੇ ਇਸਤਾਨਬੁਲ ਦੀ ਯਾਤਰਾ ਕੀਤੀ। ਹੁਣ ਮੈਂ ਘੁੰਮਣਾ-ਫਿਰਣਾ ਘਟਾ ਕੇ ਆਪਣੇ ਕੰਮ ਅਤੇ ਪਰਿਵਾਰ ਦੀਆਂ ਪ੍ਰਤੀਬੱਧਤਾਵਾਂ ਪੂਰੀਆਂ ਕਰਨ ਵੱਲ ਧਿਆਨ ਦੇ ਰਿਹਾ ਹਾਂ, ਮੌਜ-ਮਸਤੀ ਲਈ ਘੁੰਮਣਾ ਇੱਕ ਵਾਰੀ ਫੇਰ ਮੇਰੇ ਲਈ ਇੱਕ ਆਰਾਮਦਾਈ ਅਹਿਸਾਸ ਰਿਹਾ ਹੈ! ਲੰਦਨ ਦੀ ਯੂਨਿਵਰਸਿਟੀ ਵਿੱਚ ਸਬੀਨਾ ਦੇ ਨਾਲ, ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਮਿਲ ਕੇ ਸਾਡੇ ਸਾਰਿਆਂ ਲਈ ਰਿਲੈਕਸ ਹੋਣ ਦਾ ਸਭ ਤੋਂ ਵਧੀਆ ਮੌਕਾ ਰਿਹਾ। ਭਾਵੇਂ ਮੈਂ ਇਨ੍ਹਾਂ ਸਭ ਤੋਂ ਦੂਰ ਸੀ, ਮੇਰੇ ਪਿਤਾ ਦੁਆਰਾ ਹਲਕਾ ਦਫਤਰ ਵਿੱਚ ਪਬਲਿਕ ਦਿਵਸ ਮਨਾਇਆ ਗਿਆ ਅਤੇ ਪਿੰਡਾਂ ਦੀਆਂ ਗਤੀਵਿਧੀਆਂ ਜਾਰੀ ਰੱਖੀਆਂ ਗਈਆਂ। ਮੈਨੂੰ ਮੇਰੀ ਸਾਰੀ ਟੀਮ ਤੋਂ ਨੇਮਤ ਤੀਰ ਤੇ ਤਾਜ਼ਾ ਖਬਰਾਂ ਮਿਲਦੀਆਂ ਰਹੀਆਂ। ਹੁਣ ਮੈਂ ਲੁਧਿਆਣਾ ਅਤੇ ਹਲਕਾ ਵਾਪਸ ਆਉਣ ਦੀ ਸੋਚ ਰਿਹਾ ਹਾਂ, ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਗਲੇ ਮਹੀਨੇ ਵਿੱਚ ਤੁਹਾਡੇ ਲਈ ਬਹੁਤ ਸਾਰੀਆਂ ਖਬਰਾਂ ਹਨ।
 
ਹਲਕਾ ਦਫਤਰ ਵਿੱਚ ਪਬਲਿਕ ਦਿਵਸ
ਸੋਮਵਾਰ ਨੂੰ ਜਦੋਂ ਜੱਸੀ ਲੁਧਿਆਣੇ ਤੋਂ ਦੂਰ ਸੀ, ਤਾਂ ਵੀ ਪਬਲਿਕ ਦਿਵਸ ਮਨਾਇਆ ਗਿਆ।ਉਨ੍ਹਾਂ ਦੇ ਪਿਤਾ, ਜਗਪਾਲ ਸਿੰਘ ਖੰਗੂੜਾ ਨੇ ਨਿਯੰਤ੍ਰਣ ਆਪਣੇ ਹੱਥ ਵਿੱਚ ਲਿੱਤਾ ਅਤੇ ਚੋਣ ਹਲਕਾ ਦੇ ਲੋਕਾਂ ਦੇ ਮੁੱਦਿਆਂ ਨੂੰ ਸੰਬੋਧਤ ਕਰਨਾ ਜਾਰੀ ਰੱਖਿਆ, ਵਿਸ਼ਾਂ ਭਾਵੇਂ ਕੋਈ ਵੀ ਸੀ। ਜੱਸੀ ਅਤੇ ਉਨ੍ਹਾਂ ਦੇ ਪਿਤਾ ਜੀ ਸੋਚਦੇ ਹਨ ਕਿ ਪਬਲਿਕ ਦਿਵਸ ਵਿੱਚ ਕੋਈ ਵੀ ਵਕਫਾ ਨਹੀਂ ਆਵੇਗਾ ਕਿਉਂਕਿ ਇਨ੍ਹਾਂ ਮੌਕਿਆਂ ਤੇ ਕਈ ਮੁੱਦੇ ਉਠਾਏ ਜਾਂਦੇ ਹਨ ਅਤੇ ਹੱਲ ਕੀਤੇ ਜਾਂਦੇ ਹਨ।

ਜਗਪਾਲ ਸਿੰਘ ਖੰਗੂੜਾ ਨੂੰ ਸਾਰੇ "ਸਰਦਾਰਜੀ" ਜਾਂ "ਚੇਅਰਮੈਨ ਸਾਹਿਬ" ਬੁਲਾਉਂਦੇ ਹਨ, ਉਨ੍ਹਾਂ ਅੱਗੇ ਸਾਰੇ ਪਿੰਡ ਵਾਸੀਆਂ ਲਈ ਕਈ ਮੁੱਦੇ ਉਠਾਏ ਜਾਂਦੇ ਹਨ। ਉਨ੍ਹਾਂ ਦੀ ਵਰਿਸ਼ਠਤਾ ਅਤੇ ਆਉਣ ਵਾਲੇ ਲੋਕਾਂ ਨਾਲ ਉਨ੍ਹਾਂ ਦੇ ਸਬੰਧ ਦਾ ਮਤਲਬ ਹੈ ਕਿ ਉਹ ਉਨ੍ਹਾਂ ਦੇ ਨਾਲ ਅਕਸਰ ਡੂੰਘੇ ਵਿਅਕਤੀਗਤ ਵਿਸ਼ੇ ਤੇ ਗੱਲ ਕਰਦੇ ਹਨ। ਅਕਸਰ ਲੋਕ ਉਨ੍ਹਾਂ ਦੀ ਰਾਏ ਜਾਂ ਪੰਚ ਦਾ ਫੈਂਸਲਾ ਆਪਣੇ ਬੱਚਿਆਂ ਦੇ ਵਿਆਹ ਦੇ ਵਿਸ਼ੇ ਵਿੱਚ ਲੈਂਦੇ ਹਨ, ਜਿਵੇਂ ਉਨ੍ਹਾਂ ਦੀ ਧੀਆਂ ਦੁਆਰਾ ਆਪਣੇ ਸਹੁਰੇ ਘਰ ਵਿੱਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ। ਜਾਂ ਜਮੀਨੀ ਮੁੱਦੇ ਜਾਂ ਪਿੰਡਾਂ ਵਿੱਚ ਆਮ ਇਲਾਕਿਆਂ ਤੇ ਪਹੁੰਚ ਦਾ ਅਧਿਕਾਰ ਆਦਿ। ਉਨ੍ਹਾਂ ਦੀ ਸ਼ਾਤੀਮਈ ਅਤੇ ਨਿਰਪੱਖ ਸਲਾਹ ਹਲਕਾ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੰਬੋਧਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
  ਲੋਕ ਦਫਤਰ ਵਿੱਚ ਸੋਮਵਾਰ ਵਾਲੇ ਦਿਨ 300 ਦੀ ਗਿਣਤੀ ਵਿੱਚ ਲੋਕ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹਲਕਾ ਦਫਤਰ ਹਫਤੇ ਵਿੱਚ ਛੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲਦਾ ਹੈ ਅਤੇ ਐਤਵਾਰ ਵਾਲੇ ਦਿਨ ਸਕੈਲਟਨ ਸਟਾਫ ਆਉਂਦਾ ਹੈ ਅਤੇ ਦਫਤਰੀ ਘੰਟਿਆਂ ਤੋਂ ਇਲਾਵਾ ਵੀ ਸੰਕਟਕਾਲੀ ਸਮਰਥਨ ਉਪਲਬਧ ਰਹਿੰਦਾ ਹੈ। ਜੱਸੀ ਕਹਿੰਦਾ ਹੈ ਕਿ "ਮੇਰੇ ਦਫਤਰ ਵਿੱਚ ਪਬਲਿਕ ਦਿਵਸ ਹਫਤੇ ਦਾ ਸਭ ਤੋਂ ਵੱਧ ਊਰਜਾ ਵਾਲਾ ਦਿਨ ਹੁੰਦਾ ਹੈ - ਮੈਨੂੰ ਕਦੇ ਵੀ ਪਤਾ ਨਹੀਂ ਹੁੰਦਾ ਕਿ ਮੇਰੇ ਸਾਮ੍ਹਣੇ ਕਿਹੜੀਆਂ ਮੁਸ਼ਕਲਾਂ ਰੱਖੀਆਂ ਜਾਣਗੀਆਂ ਅਤੇ ਮੈਨੂੰ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਹੈ ਜੋ ਆਪਣੇ ਵਿਚਾਰਾਂ ਅਤੇ ਸਮੱਸਿਆਵਾਂ ਨੂੰ ਸਾਂਝਾ ਕਰਨ ਲਈ ਦਫਤਰ ਵਿੱਚ ਆਉਣ ਦਾ ਸਮਾਂ ਕੱਢਦੇ ਹਨ। ਮੇਰੀ ਪੂਰੀ ਟੀਮ ਸਾਰਿਆਂ ਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ ਨਿੱਘਾ ਸੁਆਗਤ ਅਤੇ ਦੇਖਭਾਲ ਕਰਨ ਲਈ ਖਾਸ ਤੌਰ ਤੇ ਬਹੁਤ ਮੇਹਨਤ ਕਰਦੀ ਹੈ।"
 
ਐਮ ਡੀ ਵੀ ਐਲ - ਵਾਤਾਵਰਣ ਦੀ ਸੁਰੱਖਿਆ
ਐਮ ਡੀ ਵੀ ਐਲ ਵਿਖੇ, ਅਸੀਂ ਭਰੋਸਾ ਦਵਾਉਂਦੇ ਹਾਂ ਕਿ ਸਾਡੇ ਵਤਾਵਰਣ ਪ੍ਰਭਾਵ ਨੂੰ ਚੰਗੀ ਤਰ੍ਹਾਂ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਘੱਟ ਤੋਂ ਘੱਟ ਰੱਖਿਆ ਜਾਂਦਾ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਆਪਣੇ ਫਾਰਮਾਂ ਤੇ ਬਾਇਉਗੈਸ ਪਲਾਂਟਾਂ ਦਾ ਨਿਰਮਾਣ ਕਰ ਰਹੇ ਹਾਂ। ਖੰਡੂਰ ਵਿਖੇ ਪਹਿਲੇ ਪਲਾਂਟ ਦਾ ਕੰਮ ਚਲ ਰਿਹਾ ਹੈ। ਇਹ ਬਾਇਉਡਾਇਜੈਸਟਰ ਇਕਾਈ ਹੈ ਜੋ ਗੋਬਰ ਦੇ ਐਨਾਇਰੋਬਿਕ ਡਾਇਜੈਸ਼ਨ ਰਾਹੀਂ ਗੈਸ ਦਾ ਉਤਪਾਦਨ ਕਰਦੀ ਹੈ, ਅਤੇ ਉਸ ਗੈਸ ਨੂੰ ਬਿਜਲੀ ਵਿੱਚ ਬਦਲਿਆ ਜਾਂਦਾ ਹੈ।ਖੰਡੂਰ ਵਿਖੇ ਸਮੁਦਾਇਕ ਡੇਅਰੀ ਯੁਨਿਟ ਤੋਂ ਪ੍ਰਾਪਤ ਗੋਬਰ ਤੋਂ 24 ਘੰਟਿਆਂ ਵਿੱਚ ਅਸੀਂ ਲਗਭਗ 450 ਕਿਲੋਵਾਟ ਊਰਜਾ ਪੈਦਾ ਕਰ ਸਕਦੇ ਹਾਂ।

ਇਨ੍ਹਾਂ ਬਾਇਉਡਾਇਜੈਸਟਰ ਨਾਲ ਵਾਤਾਵਰਣ ਵਿੱਚ ਦਾਖਲ ਹੋਣ ਵਾਲੀ ਸਿਰਫ ਮਿਥੇਨ ਅਤੇ ਹੋਰਨਾਂ ਗੈਸਾਂ ਨੂੰ ਹੀ ਨਹੀਂ ਬਚਾਇਆ ਜਾਂਦਾ, ਸਗੋਂ ਉਹ ਸਾਨੂੰ ਗ੍ਰਿਡ ਤੋਂ ਆਜ਼ਾਦ ਵੀ ਕਰਦੀਆਂ ਹਨ। ਅਸੀਂ ਬਾਇਉਡਾਇਜੈਸਟਰ ਤੋਂ ਪ੍ਰਾਪਤ ਵਿਅਰਥ ਸਮੱਗਰੀ ਤੋਂ ਵਧੀਆ ਕਵਾਲਟੀ ਦੀ ਖਾਦ ਵੀ ਬਣਾ ਸਕਦੇ ਹਾਂ, ਜਿਸਨੂੰ ਸਾਡੀਆਂ ਗਾਵਾਂ ਦੇ ਚਾਰੇ ਲਈ ਖਾਦ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਇਹ ਇੱਕ ਜੋਸ਼ਮਈ ਪ੍ਰਾਜੈਕਟ ਹੈ ਅਤੇ ਸਾਨੂੰ ਇਸਦੇ ਵਿਕਸਤ ਹੋਣ ਤੇ ਮਾਨ ਹੈ!
 
ਐਮ ਡੀ ਵੀ ਐਲ - ਬੋਵਾਈਨ ਜੈਨੇਟਿਕਸ ਨੂੰ ਵਧਾਵਾ ਦੇਣਾ
ਡੇਅਰੀ ਵਿੱਚ ਪ੍ਰਜਨਨ ਪ੍ਰੋਗਰਾਮ ਦੇ ਸਿੱਟੇ ਵਜੋਂ ਸੈਂਟਰਲ ਯੁਨਿਟ ਵਿੱਚ ਇਸ ਮਹੀਨੇ ਪਹਿਲੀ ਵਾਰ ਜੁੜਵਾਂ ਮਾਦਾ ਵੱਛੀਆਂ ਨੇ ਜਨਮ ਲਿੱਤਾ ਹੈ ਇਸ ਕਰਕੇ ਵੀ ਸਾਰੇ ਬਹੁਤ ਖੁਸ਼ ਹਨ। ਇੱਥੋਂ ਤਕ ਕਿ ਪ੍ਰਜਨਨ ਪ੍ਰੋਗਰਾਮ ਵਿੱਚ, ਜੁੜਵਾਂ ਵੱਛੀਆਂ ਹੋਣਾ ਆਮ ਗੱਲ ਨਹੀਂ ਹੈ, 1000 ਵਿੱਚੋ 1 ਨਾਲ ਅਜਿਹਾ ਹੁੰਦਾ ਹੈ, ਇਸ ਕਰਕੇ ਇਨ੍ਹਾਂ ਦੇ ਜਨਮ ਲੈਣ ਵਜੋਂ ਬਹੁਤ ਸਾਰੀ ਖੁਸ਼ੀ ਹੋਈ ਹੈ।

ਇਹ ਜੁੜਵਾਂ ਵੱਛੀਆਂ ਸਾਡੇ ਫਾਰਮਾਂ ਵਿੱਚ ਚਲਾਏ ਜਾਣ ਵਾਲੇ ਵਧੀਆ, ਅਤੇ ਉੱਚੇਚੇ ਤੌਰ ਤੇ ਸੱਭਿਆਚਾਰਕ ਪ੍ਰਜਣਨ ਅਭਿਆਸਾਂ ਰਾਹੀਂ ਦੁੱਧੈਲ ਗਾਵਾਂ ਦੇ ਆਪਣੇ ਮੌਜੂਦਾ ਝੁੰਡ ਨੂੰ ਵਧਾਉਣ ਦੀ ਮੈਕਰੋ ਡੇਅਰੀ ਵੈਂਚਰਸ ਪ੍ਰਾਈਵੇਟ ਲਿਮਟਡ ਦੀ ਯੋਜਨਾ ਦਾ ਇੱਕ ਹਿੱਸਾ ਹਨ। ਦੁੱਧੈਲ ਜਾਨਵਰਾਂ ਦੀ ਅਗਲੀ ਪੀੜੀ ਵਿੱਚ ਸੁਧਾਰ ਲਿਆਉਣ ਵੱਲ ਪਹਿਲਾ ਕਦਮ ਮੌਜੂਦਾ ਪੀੜੀ ਦਾ ਯੂ ਐਸ ਏ ਤੋਂ ਲਿਆਏ ਗਏ ਵਧੀਆ ਆਨੁਵੰਸ਼ਕਾਂ ਨਾਲ ਜਣਨ ਕਰਨਾ ਹੈ। ਹਰ ਇੱਕ ਗਾਂ ਦੇ ਦੁੱਧ ਉਤਪਾਦਨ ਬਾਰੇ ਡੈਟੇ ਦਾ ਇਸਤੇਮਾਲ ਕਰਦੇ ਹੋਏ ਜੋ ਅਸੀਂ ਹਰ ਰੋਜ਼ ਫਾਰਮ ਤੇ ਇਕੱਤਰ ਕਰਦੇ ਹਾਂ, ਅਸੀਂ ਅਗਲੀ ਪੀੜੀਆਂ ਦੇ ਜਨਨ ਲਈ ਸਭ ਤੋ ਵਧੀਆ ਅਤੇ ਸਿਹਤਮੰਦ ਗਾਵਾਂ ਦਾ ਇਸਤੇਮਾਲ ਕਰ ਸਕਦੇ ਹਾਂ। ਇਸ ਨਾਲ ਸਾਡੇ ਪ੍ਰਾਜੈਕਟ ਵਿੱਚ ਹੌਲੀ ਹੌਲੀ ਦੁੱਧ ਅਤੇ ਝੁੰਡ ਦੀ ਤਾਕਤ ਵਿੱਚ ਵਾਧਾ ਹੋਵੇਗਾ।
ਐਮ ਡੀ ਵੀ ਐਲ ਦਾ ਪ੍ਰਜਨਨ ਪ੍ਰੋਗਰਾਮ ਸਾਨੂੰ ਗਾਹਕਾਂ ਅਤੇ ਮਹਿਲਾ ਉੱਧਮੀਆਂ ਦੇ ਫਾਇਦੇ ਲਈ ਦੁੱਧ ਉਤਪਾਦਨ ਵਿੱਚ ਅੱਡੀ-ਟੱਪਾ ਵਿਕਾਸ ਨੂੰ ਪ੍ਰਾਪਤ ਕਰਨ ਦੇ ਯੋਗ ਬਣਾ ਸਕਦਾ ਹੈ।
 
ਮੀਡੀਆ
ਇਸ ਮਹੀਨੇ ਜੱਸੀ ਨੇ ਪੰਜਾਬ ਦੇ ਮੁੱਖ-ਮੰਤਰੀ ਨੂੰ ਖੁੱਲੇ ਤੌਰ ਤੇ ਦੋ ਪੱਤਰ ਲਿਖੇ ਹਨ। ਪਹਿਲਾ ਪੱਤਰ ਲੁਧਿਆਣੇ ਦੇ ਤਹਿਸੀਲਦਾਰ ਮੇਜਰ ਬੇਨੀਪਾਲ ਦੀ ਦੁਰਦਸ਼ਾ ਨੂੰ ਦਰਸਾਉਣ ਵਾਸਤੇ ਲਿੱਖਿਆ, ਜਿਨ੍ਹਾਂ ਉੱਤੇ ਇੱਕ ਸਾਲ ਪਹਿਲੇ ਉਨ੍ਹਾਂ ਦੇ ਦਫਤਰ ਵਿੱਚ ਕੁਰਾਹੀਆ ਹਮਲਾ ਹੋਇਆ ਸੀ। ਜੱਸੀ ਨੂੰ ਬੇਹਦ ਅਫਸੋਸ ਹੈ ਕਿ ਇਸ ਸਾਲ ਦੇ ਦੌਰਾਨ ਨਾ ਤਾਂ ਮੁੱਖ-ਮੰਤਰੀ ਜਾਂ ਉੱਪ-ਮੁੱਖਮੰਤਰੀ ਮੇਜਰ ਬੇਨੀਪਾਲ ਨੂੰ ਵੇਖਣ ਲਈ ਆਏ ਅਤੇ ਨਾ ਹੀ ਉਨ੍ਹਾਂ ਦੀ ਤਬੀਅਤ ਬਾਰੇ ਪੁੱਛਿਆ (ਅਸਲ ਵਿੱਚ ਉਨ੍ਹਾਂ ਨੂੰ ਇਸ ਲਈ ਭੁਗਤਾਨ ਵੀ ਨਹੀਂ ਕੀਤਾ ਗਿਆ), ਨਾ ਹੀ ਉਨ੍ਹਾਂ ਨੂੰ ਭਰੋਸਾ ਜਤਾਇਆ ਗਿਆ ਕਿ ਭਾਵੇਂ ਇਹ ਆਰੋਪੀ ਹਮਲਾਵਰਾਂ ਨੇ ਅਕਾਲੀ ਕਾਉਂਸਲਰ ਦੇ ਨਾਂ ਤੋਂ ਇਹ ਕੁਕਰਮ ਕਰਨ ਦਾ ਦਾਅਵਾ ਕੀਤਾ ਹੈ, ਫੇਰ ਵੀ ਉਨ੍ਹਾਂ ਦੀ ਸੁਰੱਖਿਆ ਵਾਸਤੇ ਵੱਧ ਤੋਂ ਵੱਧ ਸੰਭਾਵੀ ਦੇਖਭਾਲ ਕੀਤੀ ਜਾਵੇਗੀ। ਇਸ ਲਈ ਜੱਸੀ ਨੇ ਮੁੱਖ ਮੰਤਰੀ ਨੂੰ ਇਸ ਮੁੱਦੇ ਤੇ ਧਿਆਨ ਦਵਾਉਂਦੇ ਹੋਏ ਪੱਤਰ ਲਿਖਿਆ, ਜਿਸਨੂੰ ਘੋਰ ਅਪਰਾਧਾਂ ਦੇ ਸਲਾਨਾ ਉਪਰਾਲੇ ਤੇ ਅਖਬਾਰਾਂ ਵਿੱਚ ਵੀ ਨਹੀਂ ਛਾਪਿਆ ਗਿਆ।

ਦੂਜਾ ਪੱਤਰ ਮੁੱਖ-ਮੰਤਰੀ ਨੂੰ ਇਸ ਬਾਰੇ ਪੁੱਛਣ ਲਈ ਸੀ ਕਿ ਪ੍ਰਧਾਨ ਮੰਤਰੀ ਸਮੇਤ ਜਦੋਂ ਕੋਈ ਵੀ ਭਾਰਤ ਵਾਸਤੇ ਕਨੇਡੀਅਨ ਐਨ ਆਰ ਆਈ ਸਮੁਦਾਇ ਦੀ ਮਹੱਤਤਾ ਨੂੰ ਮੰਨਦਾ ਹੈ ਤਾਂ ਉਹ ਉਨ੍ਹਾਂ ਨੂੰ ਨਜਰਅੰਦਾਜ਼ ਕਿਉਂ ਕਰਦੇ ਹਨ। ਜੱਸੀ ਨੇ ਮੁੱਖ ਮੰਤਰੀ ਨੂੰ ਇਸ ਦਾ ਜੁਆਬ ਦੇਣ ਦੀ ਚੁਣੌਤੀ ਦਿੱਤੀ ਕਿ ਉਨ੍ਹਾਂ ਦੇ ਅਧਿਕਾਰੀਆਂ ਅਤੇ ਐਮ ਐਲ ਏ ਦੀ ਬਿਨਾਂ ਕਿਸੇ ਕਾਰਨ ਤੋਂ ਕੀਤੇ ਜਾਣ ਵਾਲੇ ਦੌਰਿਆਂ ਤੋਂ ਇਲਾਵਾ, ਮੁੱਖ ਮੰਤਰੀ ਜਾਂ ਉਸਦੇ ਮੁੰਡੇ ਨੇ ਕਨੇਡੀਅਨ ਐਨ ਆਰ ਆਈ ਸਮੁਦਾਇ ਦਾ ਦੌਰਾ ਕਿਉਂ ਨਹੀਂ ਕੀਤਾ। ਜੱਸੀ ਨੇ ਮੁੱਖ ਮੰਤਰੀ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਸ਼ਾਇਦ ਉਨਾਂ ਲੋਕਾਂ ਦੇ ਗੁੱਸੇ ਤੋ ਡਰਦੇ ਹਨ ਜਿਨ੍ਹਾਂ ਨੇ ਬਾਦਲ ਦੀ ਹਕੂਮਤ ਵਿੱਚ ਆਪਣੀ ਸੰਪੱਤੀ ਗਵਾਈ ਹੈ।

ਇਨ੍ਹਾਂ ਦੋਵਾਂ ਖੁੱਲੇ ਪੱਤਰਾਂ ਨੂੰ ਪੜੱਨ੍ਹ ਲਈ, ਕਿਰਪਾ ਕਰਕੇ ਹੇਠਾਂ ਦੇਖੋ:

1. One Year On: No Safety, Justice or Salary for Tehsildar Benipal
2. Prime Minister Dr Manmohan Singh treads where the Badals fear to go
 
ਆਈਲਟਸ
ਸਾਡੇ ਸਵੈਸੇਵੀ ਅੰਗ੍ਰੇਜ਼ੀ ਦੇ ਅਧਿਆਪਕ, ਸਟੀਵਨ ਵਿਨਸੈਂਟ, ਨੇ ਸਾਨੂੰ ਉਨ੍ਹਾਂ ਦੁਆਰਾ ਲਤਾਲਾ ਵਿਖੇ ਚਲਾਏ ਜਾ ਰਹੇ ਆਈਲਟਸ ਕੋਰਸ ਬਾਰੇ ਇਹ ਸੂਚਨਾ ਭੇਜੀ ਹੈ। ਅਸੀਂ ਸਾਰੀਆਂ ਗੱਲਾਂ ਦਾ ਬਹੁਤ ਚੰਗੀ ਤਰ੍ਹਾਂ ਸਾਰ ਪ੍ਰਸਤੁਤ ਕਰਨ ਦਾ ਨਿਰਣਾ ਕੀਤਾ ਹੈ ਜਿਸ ਬਾਰੇ ਅਸੀਂ ਤੁਹਾਡੇ ਸਾਰਿਆਂ ਲਈ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ ਤਾਂ ਕਿ ਤੁਸੀਂ ਇਸ ਕੋਰਸ ਬਾਰੇ ਚੰਗੀ ਤਰ੍ਹਾਂ ਜਾਣ ਸਕੋ:

ਸਟੀਵਨ ਨੇ ਕਿਹਾ: "ਪਹਿਲੀ ਗੱਲ ਜੋ ਮੈਂ ਆਪਣੀ ਅਧਿਆਪਕ ਸਿਖਲਾਈ ਤੋਂ ਸਿੱਖੀ ਹੈ, ਉਹ ਇਹ ਹੈ ਕਿ ਜੇ ਵਿਦਿਆਰਥੀ ਸਿੱਖਣਾ ਨਹੀਂ ਚਾਹੁੰਦਾ ਤਾਂ ਅਧਿਆਪਕ ਸਿਖਾ ਨਹੀਂ ਸਕਦਾ"। ਖੁਸ਼ਕਿਸਮਤੀ ਵਜੋਂ, ਲਤਾਲਾ ਵਿਖੇ ਸਾਡਾ ਹਾਲੀਆ ਕੋਰਸ ਸਫਲ ਹੁੰਦਾ ਜਾਪ ਰਿਹਾ ਹੈ - ਕਿਉਂਕਿ ਇਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿੱਤਾ ਹੈ।
ਅਸੀਂ ਰੁਪਾਤਮਿਕ ਕਿਰਿਆਵਾਂ ਤੋਂ ਲੈ ਕੇ ਵਿਵਸਥਤ ਵਿਆਹਾਂ, ਪਾਸਟ ਪਰਫੈਕਟ ਟੈਂਸ ਤੋਂ ਲੈ ਕੇ ਆਈਪੀਐਲ ਜਿਹੇ ਵੱਖ-ਵੱਖ ਵਿਸ਼ਿਆਂ ਨੂੰ ਕਵਰ ਕੀਤਾ। ਸਭ ਤੋਂ ਵੱਡੀ ਗੱਲ ਹੈ ਕਿ ਸਭ ਮੁਸਕੁਰਾਉਂਦੇ ਹੋਏ ਚਿਹਰਿਆਂ ਅਤੇ ਆਪਣੀ ਇੱਛਾ ਦੇ ਨਾਲ ਕੀਤਾ ਗਿਆ ਜੋ ਅਨੁਕਰਨੀ ਸੀ ਅਤੇ ਕੋਰਸ ਦੇ ਅਖੀਰਲੇ ਦਿਨ ਸਾਰੇ ਇਕੱਠੇ ਹੋਏ ਉਨ੍ਹਾਂ ਨੂੰ ਭੋਜਨ ਅਤੇ ਸੋਫਟ-ਡ੍ਰਿੰਕਾਂ ਪ੍ਰਦਾਨ ਕੀਤੀਆਂ ਗਈਆਂ, "ਅੰਤਾਕਸ਼ਰੀ" ਦਾ ਖੇਲ ਖੇਡਿਆ ਗਿਆ ਅਤੇ ਜਨਰਲ ਨੋਲੇਜ ਦੀ ਪ੍ਰਤੀਯੋਗਤਾ ਕੀਤੀ ਗਈ।

ਯਾਦਵਿੰਦਰ ਸਿੰਘ, ਰਵਿੰਦਰ ਕੌਰ ਅਤੇ ਹਰਵਿੰਦਰ ਕੌਰ ਦਾ ਖਾਸ ਤੌਰ ਤੇ ਸ਼ੁਕਰੀਆ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਸਾਰੇ ਉਪਰਾਲੇ ਦੇ ਦੌਰਾਨ ਉਨ੍ਹਾਂ ਦੀ ਮਦਦ ਅਤੇ ਪ੍ਰਤੀਬੱਧਤਾ ਬਹੁਤ ਜਰੂਰੀ ਸੀ ਅਤੇ ਇਸਦਾ ਸੁਆਗਤ ਕੀਤਾ ਗਿਆ।
ਦੂਜਾ ਕੋਰਸ ਕੁਝ ਪ੍ਰੀਖਿਆਵਾਂ ਅਤੇ ਅਧਿਆਪਕਾਂ ਦੇ ਕੁਝ ਦੇਰ ਆਰਾਮ ਕਰਨ ਮਗਰੋ, ਜੋ ਉਨ੍ਹਾਂ ਲਈ ਬਹੁਤ ਜਰੂਰੀ ਹੈ, ਤੋਂ ਬਾਅਦ 14 ਜੁਲਾਈ ਬੁੱਧਵਾਰ ਵਾਲੇ ਦਿਨ ਸ਼ੁਰੂ ਹੋਵੇਗਾ।

ਰੀਡਿੰਗ ਕਲਾਸਾਂ ਜਾਰੀ ਰਹਿਣਗੀਆਂ ਅਤੇ ਗੌਰ ਕੀਤਾ ਗਿਆ ਹੈ ਕਿ ਨਵੇਂ ਵਿਦਿਆਰਥੀਆਂ ਦੀ 150 ਦੀ ਗਿਣਤੀ ਦੇ ਨਾਲ, ਇਹ ਮੌਜੂਦਾ ਸੰਖਿਆ 10 ਤੋਂ ਵੱਧ ਕੇ 20 ਹੋ ਜਾਵੇਗੀ। ਇਸ ਤੋਂ ਇਲਾਵਾ, ਮੈਂ ਅੰਗ੍ਰੇਜ਼ੀ ਦੇ ਵਿਆਕਰਨ ਦੇ ਹਿੱਸੇ ਦੇ ਨਾਲ ਇਹ ਕੋਰਸ ਸ਼ੁਰੂ ਕਰਾਂਗਾ।

ਜਿਨ੍ਹਾਂ ਲੋਕਾਂ ਨੇ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ, ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਪੜ੍ਹਾਈ ਵਿੱਚ ਯੋਗਦਾਨ ਦੇਣ ਵਿੱਚ ਮਾਨ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਇਸ ਸਿਖਲਾਈ ਪ੍ਰਕਿਰਿਆ ਵਿੱਚ ਉੱਚ ਪੱਧਰ ਦੀ ਸ਼ਮੂਲੀਅਤ ਅਤੇ ਇੱਕ ਸ਼ਾਨਦਾਰ ਜਜ਼ਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਹੋ ਰਹੀਆਂ ਕਿਰਿਆਵਾਂ ਦੇ ਪ੍ਰਤੀ ਉਨ੍ਹਾਂ ਦੇ ਡੂੰਘੇ ਸਨਮਾਨ ਦੁਆਰਾ ਉਨ੍ਹਾਂ ਦੀ ਦਿਆਲਤਾ ਦੀ ਮਹਾਨ ਰੂਪ ਵਿੱਚ ਕਦਰ ਕੀਤੀ ਗਈ ਹੈ।
 
ਐਨ ਆਰ ਆਈ ਵਰਲਡ
ਹਰ ਮਹੀਨੇ ਅਸੀਂ ਐਨਆਰਆਈ ਭਰਾਵਾਂ ਦੇ ਪਿੱਛੇ ਉਨ੍ਹਾਂ ਦੇ ਜੱਦੀ ਪਿੰਡ ਜਾਂ ਸ਼ਹਿਰ ਵਿੱਚ ਉਨ੍ਹਾਂ ਦੇ ਕੰਮਾਂ ਨੂੰ ਕਵਰ ਕਰਦੇ ਹਾਂ। ਕਿਰਪਾ ਕਰਕੇ ਸਾਨੂੰ ਹੈਲਥ ਕੈਂਪਾਂ, ਸਕੂਲ਼ ਲਈ ਸਮਰਥਨਾਂ, ਕਿਤਾਬਾਂ ਵੰਡਣਾ, ਜੀਵਨ ਉਪਰਾਲੇ ਵਿੱਚ ਸਮਰਥਨਾਂ ਆਦਿ ਬਾਰੇ ਜਾਣਕਾਰੀ ਭੇਜਦੇ ਰਹੋ ਜੋ ਤੁਸੀਂ ਜਾਂ ਤੁਹਾਡੇ ਮਿੱਤਰ ਨੇ ਕੀਤੇ ਹਨ ਅਤੇ ਅਸੀਂ ਤੁਹਾਨੂੰ ਸੰਪਰਕ ਕਰਾਂਗੇ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਤੇ ਕਹਾਣੀ ਲਿਖ ਸਕਦੇ ਹਾਂ! ਹਮੇਸ਼ਾ ਵਾਂਗੂ, ਮਨਦੀਪ ਜਾਂ ਤਰੁਨਾ ਨੂੰ info@qilaraipur.org ਤੇ ਆਪਣੇ ਸਬਮਿਸ਼ਨ ਭੇਜੋ ਅਤੇ ਅਸੀਂ ਤੁਹਾਨੂੰ ਇਸਦਾ ਜੁਆਬ ਦਿਆਂਗੇ!
ਜਾਨ ਲੇਵਾ ਬਿਮਾਰੀਆਂ ਅਤੇ ਇਨ੍ਹਾਂ ਦੀ ਰੋਕਥਾਮ ਬਾਰੇ ਜਨਤਾ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਹਸਪਤਾਲ ਮੁਫਤ ਕੈਂਪ ਲਗਾਉਂਦਾ ਹੈ। ਅਜਿਹੇ ਕੈਂਪਾਂ ਦੇ ਦੌਰਾਨ ਲੋਕਾਂ ਨੂੰ ਨਿਵਾਰਕ ਸੇਹਤ ਦੇਖਭਾਲ ਅਤੇ ਹੋਰ ਸਮਾਜਕ ਬੁਰਾਈਆਂ ਜਿਵੇਂ ਭਰੂਣ ਹੱਤਿਆ ਅਤੇ ਨਸ਼ੇ ਦੀ ਲੱਤ, ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

ਇਸ ਕੈਂਪ ਦਾ ਸਮਰਥਨ ਜੱਸੀ ਦੁਆਰਾ ਵੀ ਕੀਤਾ ਗਿਆ ਜੋ ਕਿਲਾ ਰਾਏਪੁਰ ਦੇ ਇਲਾਕੇ ਵਿੱਚ ਅਜਿਹੀ ਗਤੀਵਿਧੀਆ ਨੂੰ ਹਮੇਸ਼ਾ ਵਧਾਵਾ ਦਿੰਦਾ ਹੈ। ਉਸਦੀ ਹਲਕਾ ਟੀਮ ਇਸ ਕੈਂਪ ਦੀ ਯੋਜਨਾ ਬਣਾਉਣ ਲਈ ਮਿਸਿਜ਼ ਰੰਧਾਵਾ ਨਾਲ ਸੰਪਰਕ ਵਿੱਚ ਰਹੀ। ਗੁੱਜਰਵਾਲ ਦੇ ਕੋਹਲੂਵਾਲਾ ਪਰਿਵਾਰ ਦੁਆਰਾ ਸਥਾਨਕ ਪ੍ਰਬੰਧ ਕੀਤੇ ਗਏ। ਤਿੰਨ ਭਰਾ ਸਵਰਗਵਾਸੀ ਸ. ਸਰਵਨ ਸਿੰਘ ਗਰੇਵਾਲ, ਸਵਰਗਵਾਸੀ ਸ. ਅਰਜਨ ਸਿੰਘ ਗਰੇਵਾਲ ਅਤੇ ਸਵਰਗਵਾਸੀ ਸ. ਸੁਰਜਾਨ ਸਿੰਘ ਗਰੇਵਾਲ ਕੋਹਲੂਵਾਲ ਪਰਿਵਾਰ ਦੇ ਮੁੱਖ ਮੈਂਬਰ ਸਨ। ਸਥਾਨਕ ਸਮੁਦਾਏ ਦੀ ਮਦਦ ਕਰਨ ਦੇ ਉਨ੍ਹਾਂ ਦੇ ਸਮਰਪਨ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੇ ਪਰਿਵਾਰ ਨੇ ਹੈਲਥ ਕੈਂਪ ਨੂੰ ਸਮਰਥਨ ਦਿੱਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਪ੍ਰੋਤਸਾਹਨ ਦੇ ਕੇ ਇਸਨੂੰ ਸਫਲਤਾ ਨੂੰ ਬੁਨਿਆਦੀ ਆਧਾਰ ਦਿੱਤਾ।
 
ਇਸ ਮਹੀਨੇ ਦੇ ਟੀਮ ਮੈਂਬਰ
ਮਿ. ਹਰਬੰਸ ਸਿੰਘ ਕੰਵਲ ਮੈਜਸਟਿਕ ਪਾਰਕ ਪਲਾਜ਼ਾ ਵਿੱਚ ਸੰਭਾਵੀ ਤੌਰ ਤੇ ਸਭ ਤੋਂ ਜਾਣਕਾਰ ਚਿਹਰਿਆ ਵਿੱਚੋਂ ਇੱਕ ਹਨ। ਕਈ ਉਨ੍ਹਾਂ ਨੂੰ "ਦੀ ਜੈਂਟਲਮੈਨ ਵਿਦ ਦ ਹੈਟ" ਦੇ ਰੂਪ ਵਿੱਚ ਸ਼ਾਇਦ ਨਹੀਂ ਜਾਣਦੇ ਅਤੇ ਉਨ੍ਹਾਂ ਨੂੰ ਮੇਅਰ ਅੰਕਲ ਜਾਂ ਕੰਵਲ ਅੰਕਲ ਬੁਲਾਉਂਦੇ ਹਨ, ਉਹ ਮੈਜਸਟਿਕ ਪਾਰਕ ਪਲਾਜ਼ਾ ਵਿੱਚ ਅਜਿਹੇ ਸ਼ਕਸ ਹਨ ਜੋ ਕਦੇ ਨਹੀਂ ਥਕਦੇ। ਯੂਕੇ ਵਿੱਚ ਹੌਂਸਲੋਅ ਦੇ ਦੋ ਵਾਰੀ ਮੇਅਰ ਰਹਿ ਚੁੱਕੇ, ਮਿ. ਹਰਬੰਸ ਕੰਵਲ ਮੈਜਸਟਿਕ ਪਾਰਕ ਪਲਾਜ਼ਾ ਦੇ ਡਾਇਰੈਕਟਰ ਹਨ ਅਤੇ ਜੱਸੀ ਦੇ ਕਰੀਬੀ ਸਲਾਹਕਾਰ ਹਨ, ਉਹ ਹਮੇਸ਼ਾ ਜੱਸੀ ਦੇ ਕੰਮ ਵਿੱਚ ਉਨ੍ਹਾਂ ਦੇ ਨਾਲ ਹੁੰਦੇ ਹਨ ਖਾਸ ਤੌਰ ਤੇ ਐਨਆਰਆਈ ਭਰਾਵਾਂ ਨਾਲ ਸਬੰਧਤ ਕੰਮ ਵਿੱਚ।

ਉਹ ਕਹਿੰਦੇ ਹਨ "ਜੱਸੀ ਪਰੰਪਰਾਵਾਦੀ ਹੈ ਅਤੇ ਆਪਣੀ ਰੋਜ਼ਮਰਾ ਦੀ ਜਿੰਦਗੀ ਵਿੱਚ ਇਨ੍ਹਾਂ ਪਾਰੰਪਰਿਕ ਮਾਨਤਾਵਾਂ ਦਾ ਕਰੜੇ ਰੂਪ ਵਿੱਚ ਪਾਲਣ ਕਰਦਾ ਹੈ, ਉੱਥੋਂ ਦੇ ਅਥੱਕ ਅਤੇ ਸਖਤ ਮਿਹਨਤ ਕਰਨ ਵਾਲੇ ਐਮ ਐਲ ਏ ਅਤੇ ਸਮਾਜਕ ਵਰਕਰਾਂ ਵਿੱਚੋਂ ਇੱਕ ਹੈ। ਉਸਦੇ ਐਮ ਡੀ ਵੀ ਐਲ ਪ੍ਰਾਜੈਕਟ ਵਿੱਚ ਉਸਦੇ ਸੁਭਾਅ ਦੀ ਇਸ ਖਾਸੀਅਤ ਦਾ ਵਰਣਨ ਹੁੰਦਾ ਹੈ ਕਿ ਉਹ ਗਰੀਬ ਜਨਤਾ ਨੂੰ ਸੁਧਾਰਨ ਦਾ ਇਰਾਦਾ ਰੱਖਦਾ ਹੈ ਜਿਨ੍ਹਾਂ ਨੂੰ ਕਦੇ ਵੀ ਰੁਜ਼ਗਾਰ ਦਾ ਮੌਕਾ ਨਹੀਂ ਮਿਲਿਆ"।
ਮਿ. ਹਰਬੰਸ ਸਿੰਘ ਕੰਵਲ
ਮਿ. ਹਰਬੰਸ ਕੰਵਲ ਅਸਲ ਵਿੱਚ ਜੱਸੀ ਦੇ ਪਿਤਾ ਜੀ ਜਗਪਾਲ ਸਿੰਘ ਖੰਗੂੜਾ ਅਤੇ ਹੋਰਾਂ ਨਾਲ ਯੂਕੇ ਗਏ ਅਤੇ ਇਨ੍ਹਾਂ ਸਾਰਿਆਂ ਵਿੱਚ ਅੱਜ ਤਕ ਬਹੁਤ ਹੀ ਮਜਬੂਤ ਰਿਸ਼ਤਾ ਰਿਹਾ ਹੈ। ਇੱਕ ਆਦਮੀ ਜਿਸਨੂੰ ਕਿਤਾਬਾਂ ਨਾਲ ਪਿਆਰ ਹੈ, ਅਤੇ ਖੁੱਲ ਕੇ ਹੱਸਦਾ ਹੈ, ਹਰਬੰਸ ਕੰਵਲ ਨੂੰ ਉਨ੍ਹਾਂ ਦੀ ਵਿਸ਼ਾਲ ਮੇਜ਼ਬਾਨੀ ਅਤੇ ਧਿਆਨ ਦੇਣ ਲਈ ਜਾਣਿਆ ਜਾਂਦਾ ਹੈ। ਸੋਚ-ਵਿਚਾਰ ਅਤੇ ਰੂਪ ਵਿੱਚ ਹਮੇਸ਼ਾ ਦੋਸ਼ਹੀਨ, ਉਹ ਜੱਸੀ ਦੇ ਦਫਤਰ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਲਈ ਵਿਚਾਰਸ਼ੀਲ ਅਤੇ ਅਮੁੱਲ ਦਿਸ਼ਾ-ਨਿਰਦੇਸ਼ਕ ਹਨ। ਉਹ ਕਹਿੰਦੇ ਹਨ, "ਮੈਂ ਅਨੁਸ਼ਾਸਨ ਵਿੱਚ ਬਹੁਤ ਵਿਸ਼ਵਾਸ ਰੱਖਦਾ ਹਾਂ. ਅਤੇ ਮੇਰਾ ਮੰਨਨਾ ਹੈ ਕਿ ਅਜਿਹੇ ਕਈ ਭਾਵ ਹਨ ਜੋ ਇੱਕ ਵਿਅਕਤੀ ਲਈ ਬਹੁਤ ਮਾਇਨੇ ਰੱਖਦੇ ਹਨ - ਜਿਵੇਂ ਇਮਾਨਦਾਰੀ, ਵਫਾਦਾਰੀ, ਭਰੋਸਾ ਅਤੇ ਦਿਆਨਤਦਾਰੀ। ਮੈਂ ਮੰਨਦਾ ਹਾਂ ਕਿ ਇੱਕ ਵਿਅਕਤੀ ਨੂੰ ਆਪਣੇ ਨਾਲ ਅਤੇ ਜਿਨ੍ਹਾਂ ਦੇ ਨਾਲ ਉਹ ਕੰਮ ਕਰਦਾ ਹੈ, ਉਨ੍ਹਾਂ ਦੇ ਨਾਲ ਇਮਾਨਦਾਰ ਹੋਣਾ ਚਾਹੀਦਾ ਹੈ। ਇਨ੍ਹਾਂ ਸਾਰਿਆਂ ਤੋਂ ਵੱਧ ਕੇ ਮੈਂ ਮੰਨਦਾ ਹਾਂ ਕਿ ਇੱਕ ਵਿਅਕਤੀ ਨੂੰ ਸਮੇਂ ਦਾ ਪਾਬੰਦ ਹੋਣਾ ਚਾਹੀਦਾ ਹੈ ਕਿਉਂਕਿ ਸਮਾਂ ਹਰ ਕਿਸੇ ਦੇ ਜੀਵਨ ਦਾ ਮੂਲ ਸਾਰ ਹੈ"।
 
ਪੱਕੇ ਤੌਰ ਤੇ ਚੰਡੀਗੜ੍ਹ ਵਿੱਚ ਵਿਵਸਥਤ
ਜੱਸੀ ਦੀ ਗਰਮੀ ਦੀ ਛੁੱਟੀਆਂ ਤੋਂ ਬਾਅਦ ਉਹ ਬਹੁਤ ਖੁਸ਼ ਹੈ ਕਿ ਉਸਦੀ ਬੇਟੀ ਸਬੀਨਾ ਕੁਝ ਸਮੇਂ ਲਈ ਭਾਰਤ ਆਈ ਹੈ, ਉਸਦੇ ਲੰਦਨ ਯੂਨੀਵਰਸਿਟੀ ਵਿੱਚ ਦੂਜਾ ਸਾਲ ਸ਼ੁਰੂ ਕਰਨ ਤੋਂ ਪਹਿਲਾਂ। ਇਸ ਦੌਰਾਨ, ਜੈਬੀਰ ਗੋਲਫ ਅਤੇ ਤੈਰਾਕੀ ਸਿੱਖ ਕੇ ਆਪਣੀ ਗਰਮੀ ਦੀ ਛੁੱਟੀਆਂ ਦਾ ਆਨੰਦ ਮਾਨ ਰਿਹਾ ਹੈ। ਉਸਦੇ ਪਾਠਕ੍ਰਮ ਵਿੱਚ ਹਿੰਦੀ ਇੱਕ ਲਾਜ਼ਮੀ ਹਿੱਸਾ ਹੈ ਪਰ ਜੱਸੀ ਇਹ ਵੀ ਯਕੀਨੀ ਬਣਾਵੇਗਾ ਕਿ ਉਹ ਪੰਜਾਬੀ ਵੀ ਸਿੱਖੇ।

ਚੰਡੀਗੜ੍ਹ ਵਿੱਚ ਵੀ ਜੱਸੀ ਸ਼ਾਸਨ-ਪ੍ਰਣਾਲੀ ਦੀ ਯੋਜਨਾ ਬਣਾਉਂਦਾ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਆਪਣੇ ਘਰ ਵਿੱਚ ਇੱਕ ਉਪ-ਭਵਨ ਦਾ ਨਿਰਮਾਣ ਕਰ ਰਿਹਾ ਹੈ ਜਿੱਥੇ ਉਹ ਚੋਣ ਹਲਕੇ ਦੀ ਸੇਵਾ ਕਰ ਸਕਦਾ ਹੈ। ਜਦੋਂ ਕਾਂਗਰਸ ਦੀ ਸਰਕਾਰ ਬਣ ਜਾਵੇਗੀ, ਤਾਂ ਜੱਸੀ ਦਾ ਸਰਕਾਰੀ ਘਰ ਲਈ ਅਰਜ਼ੀ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਹ ਕਹਿੰਦਾ ਹੈ, "ਵਿਰੋਧੀ ਐਮਐਲਏ ਹੋਣ ਦੇ ਨਾਤੇ, ਜਦੋਂ ਤੁਹਾਡੀ ਪਾਰਟੀ ਦੀ ਸਰਕਾਰ ਬੰਣ ਜਾਂਦੀ ਹੈ ਤਾਂ ਭੂਮਿਕਾ ਬਿਲਕੁਲ ਅਲੱਗ ਹੋ ਜਾਂਦੀ ਹੈ, ਜਿਸ ਵੇਲੇ ਕਿਸੇ ਦੇ ਚੋਣ-ਹਲਕੇ ਨੂੰ ਚੰਡੀਗੜ੍ਹ ਵਿੱਚ ਵਧੇਰੇ ਕਿਰਿਆਸ਼ੀਲ ਰੂਪ ਵਿੱਚ ਪ੍ਰਤੀਨਿੱਧਤਵ ਕਰਨ ਦੀ ਲੋੜ ਹੁੰਦੀ ਹੈ। ਇਸ ਉਦੇਸ਼ ਲਈ ਮੈਂ ਆਪਣੇ ਘਰ ਵਿੱਚ ਇੱਕ ਉੱਪ-ਭਵਨ ਦਾ ਨਿਰਮਾਣ ਕਰ ਰਿਹਾ ਹਾਂ।"
 
ਸਨਮਾਨ ਸਹਿਤ,
ਜੱਸੀ ਖੰਗੂੜਾ ਐਮ.ਐਲ.ਏ.
ਪੰਜਾਬ ਦਾ ਵਧੇਰੇ ਜਿੰਮੇਵਾਰ ਐਮ.ਐਲ.ਏ.

ਮੇਰਾ ਸੀਵੀ ਪੜ੍ਹੋ ਮੇਰੀ ਸ਼ਮੂਲੀਅਤਾਂ ਪੜ੍ਹੋ ਮੇਰੇ ਵੀਡਿਓ ਦੇਖੋ ਮੇਰੀ ਵੈਬਸਾਈਟ 'ਤੇ ਜਾਓ

ਦਫਤਰ: +91 161 4378030
ਮੋਬਾਈਲ: +91 98761 97761
ਫੈਕਸ: +91 161 277 1888
www.qilaraipur.org
ਜੇ ਤੁਸੀਂ ਭਵਿੱਖ ਵਿਚ ਸਾਡਾ ਈ-ਨਿਊਜ਼ਲੈਟਰ ਲੈਣਾ ਨਹੀਂ ਚਾਹੁੰਦੇ, ਕਿਰਪਾ ਕਰਕੇ ਅਸਹਿਮਤੀ ਜਤਾਓ
ਜੱਸੀ ਖੰਗੂੜਾ ਕਿਲਾ ਰਾਏਪੁਰ ਲੋਕ ਦਫਤਰ, ਮੈਜਸਟਿਕ ਪਾਰਕ ਪਲਾਜ਼ਾ, ਐਨਆਰਆਈ ਤਾਲਮੇਲ ਪ੍ਰਬੰਧਕ
+91 98761 97761 ਫਿਰੋਜ਼ਪੁਰ ਰੋਡ, ਲੁਧਿਆਣਾ, ਪੰਜਾਬ +44 751 529 8840
  ਈਮੇਲ: info@qilaraipur.org  
  ਟੈਲੀਫੋਨ: +91 161 4378030